ਨਕੋਦਰ (ਪਾਲੀ)— ਭਰਾ ਦੇ ਵਿਆਹ 'ਤੇ 8 ਮਹੀਨੇ ਪਹਿਲਾਂ ਵਿਦੇਸ਼ ਤੋਂ ਆਈ ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਰੀਲੀ ਦਵਾਈ ਪੀ ਕੇ ਖੁਦਕਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਜਸਬੀਰ ਕੌਰ (32) ਪੁੱਤਰੀ ਅਮਰਜੀਤ ਸਿੰਘ ਵਾਸੀ ਪਿੰਡ ਪੰਧੇਰ ਵਜੋਂ ਹੋਈ। ਘਟਨਾ ਦੀ ਸੂਚਨਾ ਮਿਲਦੇ ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਸਮੇਤ ਪੁਲਸ ਪਾਰਟੀ ਮੌਕੇਂ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਰੂਪਨਗਰ 'ਚ ਵੱਡੀ ਵਾਰਦਾਤ: ਕੈਮਰਿਆਂ 'ਤੇ ਸਪਰੇਅ ਪਾ ਕੇ ਚੋਰਾਂ ਨੇ ATM 'ਚੋਂ ਲੁੱਟਿਆ 19 ਲੱਖ ਤੋਂ ਵੱਧ ਦਾ ਕੈਸ਼
ਸਦਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਪਿਤਾ ਅਮਰਜੀਤ ਸਿੰਘ ਵਾਸੀ ਪਿੰਡ ਪੰਧੇਰ ਦੱਸਿਆ ਕਿ ਉਨ੍ਹਾਂ ਦੀ ਲੜਕੀ ਜਸਬੀਰ ਕੌਰ (32) ਦਾ ਵਿਆਹ 10 ਸਾਲ ਪਹਿਲਾਂ ਮਨੀਲਾ 'ਚ ਸਰਬਜੀਤ ਸਿੰਘ ਵਾਸੀ ਪਿੰਡ ਸ਼ਰੀਹ ਨਾਲ ਹੋਇਆ ਸੀ। ਵਿਆਹੁਤਾ ਦੇ ਦੋ ਬੱਚੇ ਹਨ। ਵਿਆਹ ਤੋਂ ਬਾਅਦ ਸਰਬਜੀਤ ਸਿੰਘ ਲੜਕੀ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਬੀਤੀ 1 ਫਰਵਰੀ ਨੂੰ ਜਸਬੀਰ ਕੌਰ ਆਪਣੇ ਭਰਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਭਾਰਤ ਆਈ ਸੀ ਪਰ ਉਸ ਦਾ ਜਵਾਈ ਨਹੀਂ ਆਇਆ ਅਤੇ ਨਾ ਹੀ ਦੋਵੇਂ ਬੱਚਿਆਂ ਨੂੰ ਆਪਣੀ ਮਾਂ ਨਾਲ ਆਉਣ ਦਿੱਤਾ ਅਤੇ ਕਿਹਾ ਕਿ ਜੇ ਉਹ ਭਾਰਤ ਜਾਂਦੀ ਹੈ ਤਾਂ ਉਹ ਉਸ ਨੂੰ ਵਾਪਸ ਨਹੀਂ ਬੁਲਾਏਗਾ। ਅਮਰਜੀਤ ਸਿੰਘ ਨੇ ਦੱਸਿਆ ਕਿ ਜਿਸ ਕਾਰਨ ਲੜਕੀ ਕਾਫ਼ੀ ਪਰੇਸ਼ਾਨ ਸੀ ਅਤੇ ਉਹ ਆਪਣੇ ਸਹੁਰਿਆਂ 'ਚ ਰਹਿੰਦੀ ਸੀ ਅਤੇ ਉਸ ਦੇ ਪਤੀ ਸਰਬਜੀਤ ਸਿੰਘ ਨੇ ਆਪਣੀ ਪਤਨੀ ਜਸਵੀਰ ਕੌਰ ਨਾਲ ਫੋਨ ਰਾਹੀਂ ਗੱਲ ਕਰਨੀ ਬੰਦ ਕਰ ਦਿੱਤੀ ਸੀ ਅਤੇ ਬੱਚਿਆਂ ਦੀ ਮਾਂ ਨਾਲ ਗੱਲ ਕਰਵਾਉਣੀ ਬੰਦ ਕਰ ਦਿਤੀ ਸੀ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੇ 'ਪੰਜਾਬ ਦੌਰੇ' 'ਚ ਫਿਰ ਫੇਰਬਦਲ, ਨਵੀਆਂ ਤਾਰੀਖ਼ਾਂ ਦਾ ਐਲਾਨ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਬੀਤੀ 20 ਸਤੰਬਰ ਨੂੰ ਸਾਨੂੰ ਮਿਲਣ ਲਈ ਆਈ ਸੀ। ਉਹ ਆਪਣੇ ਪਤੀ ਸਰਬਜੀਤ ਸਿੰਘ ਅਤੇ ਨਣਾਨਾਂ ਕਮਲਜੀਤ ਕੌਰ, ਬਲਜੀਤ ਕੌਰ, ਜਿੰਦਰ ਅਤੇ ਰਾਣੋ ਤੋਂ ਬਹੁਤ ਪਰੇਸ਼ਾਨ ਸੀ, ਜਿਨ੍ਹਾਂ ਤੋਂ ਤੰਗ ਆ ਕੇ ਬੀਤੀ 22 ਸਤੰਬਰ ਨੂੰ ਪਿੰਡ ਪੰਧੇਰ ਵਿਖੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ। ਅਸੀਂ ਉਸ ਨੂੰ ਇਲਾਜ ਲਈ ਪਹਿਲਾਂ ਲੋਹੀਆਂ ਲੈ ਕੇ ਗਏ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰ ਨੇ ਉਸ ਨੂੰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ 29 ਸਤੰਬਰ ਨੂੰ ਉਸ ਦੀ ਮੌਤ ਹੋ ਗਈ।
ਇਲਾਜ ਦੌਰਾਨ ਲੜਕੀ ਨੇ ਦੱਸਿਆ ਸੀ ਕਿ ਉਸ ਨੇ ਆਪਣੇ ਪਤੀ ਸਰਬਜੀਤ ਸਿੰਘ ਅਤੇ ਨਣਾਨਾਂ ਕਮਲਜੀਤ ਕੌਰ, ਬਲਜੀਤ ਕੌਰ, ਜਿੰਦਰ ਅਤੇ ਰਾਣੋ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਖਾਧੀ ਹੈ, ਜਿਸ ਦੀ ਵੀਡੀਓ ਵੀ ਸਾਡੇ ਕੋਲ ਹੈ।
ਇਹ ਵੀ ਪੜ੍ਹੋ: ਪਾਣੀ ਦੇ ਟੈਂਕ ਦੀ ਸਫ਼ਾਈ ਕਰਦੇ ਚਾਚੇ-ਭਤੀਜੇ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਵਿਛੇ ਸੱਥਰ

ਮਰਨ ਤੋਂ ਪਹਿਲਾਂ ਵੀਡੀਓ 'ਚ ਦੱਸੀ ਸੱਚਾਈ
ਜਸਬੀਰ ਕੌਰ ਨੇ ਦੱਸਿਆ ਕਿ ਉਸ ਦੀਆਂ ਚਾਰ ਨਣਾਨਾਂ ਕਮਲਜੀਤ, ਬਲਜੀਤ ਕੌਰ, ਜਿੰਦਰ ਅਤੇ ਰਾਣੋ ਸਣੇ ਉਸ ਦੇ ਪਤੀ ਨੇ ਉਸ ਨੂੰ ਬੇਹੱਦ ਪਰੇਸ਼ਾਨ ਕੀਤਾ ਹੋਇਆ ਹੈ। ਭਾਰਤ ਆਈ ਨੂੰ ਮੈਨੂੰ 8 ਮਹੀਨੇ ਹੋ ਗਏ ਹਨ। ਮੇਰਾ ਸਹੁਰਾ ਪਰਿਵਾਰ ਦਾਜ ਲਈ ਮੈਨੂੰ ਤੰਗ ਕਰਦਾ ਹੈ। ਮੇਰੀਆਂ ਨਨਾਣਾਂ ਨੇ ਮੇਰੇ ਬੱਚਿਆਂ ਦੇ ਨਾਲ 6 ਮਹੀਨਿਆਂ ਤੋਂ ਕੋਈ ਵੀ ਗੱਲ ਨਹੀਂ ਕਰਵਾਈ ਹੈ। ਮੇਰੇ ਸਹੁਰੇ ਅਤੇ ਜਠਾਣੀ ਦਾ ਕੋਈ ਕਸੂਰ ਨਹੀਂ ਹੈ, ਜਿਸ ਤੋਂ ਦੁਖੀ ਹੋ ਕੇ ਉਸ ਨੇ ਜ਼ਹਿਰਿਲੀ ਦਵਾਈ ਖਾ ਲਈ। ਵੀਡੀਓ 'ਚ ਉਸ ਨੇ ਮਦਦ ਦੀ ਵੀ ਗੁਹਾਰ ਲਗਾਈ ਸੀ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਅਮਰਜੀਤ ਸਿੰਘ ਵਾਸੀ ਪਿੰਡ ਪੰਧੇਰ ਦੇ ਬਿਆਨਾਂ 'ਤੇ ਮੁਲਜ਼ਮ ਸਰਬਜੀਤ ਸਿੰਘ ਅਤੇ ਉਸ ਦੀਆਂ ਚਾਰ ਨਣਾਨਾਂ ਖ਼ਿਲਾਫ਼ ਥਾਣਾ ਸਦਰ ਨਕੋਦਰ ਵਿਖੇ ਧਾਰਾ306 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਟਾਂਡਾ ਦਾ ਫ਼ੌਜੀ ਨੌਜਵਾਨ ਸ਼ਹੀਦ, ਸਦਮੇ 'ਚ ਡੁੱਬਾ ਪਰਿਵਾਰ
ਗੁਰਸਿੱਖਾਂ ਨੂੰ ਕਾਂਗਰਸੀ ਕਹਿਣ ਵਾਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਆਪ ਸਿਰਸੇ ਵਾਲੇ ਦਾ ਚੇਲਾ: ਸਿੱਖ ਯੂਥ ਫੈਡਰੇਸ਼ਨ
NEXT STORY