ਨਵਾਂਸ਼ਹਿਰ (ਜੋਬਨਪ੍ਰੀਤ, ਤ੍ਰਿਪਾਠੀ)— ਬਲਾਚੌਰ ਦੇ 16 ਸਾਲਾ ਤਰਨਵੀਰ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰਨ ਵਾਲੇ ਕਾਤਲ ਦੀ ਮਾਂ ਵੱਲੋਂ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਸੀ। ਮ੍ਰਿਤਕਾ ਦੀ ਪਛਾਣ ਹਰਦੇਵ ਕੌਰ ਦੇ ਰੂਪ 'ਚ ਹੋਈ ਹੈ, ਜੋਕਿ ਤਰਨਵੀਰ ਦੇ ਕਾਤਲ ਜਤਿੰਦਰ ਸਿੰਘ ਦੀ ਮਾਂ ਸੀ।
ਇਹ ਵੀ ਪੜ੍ਹੋ: ਪੰਜਾਬ ਦੀਆਂ ਬੱਸਾਂ ਤੋਂ ਰੋਕ ਹਟੀ: ਦਿੱਲੀ 'ਚ 50 ਫ਼ੀਸਦੀ ਬੱਸਾਂ ਦੀ ਐਂਟਰੀ ਨੂੰ ਮਿਲੀ ਹਰੀ ਝੰਡੀ

ਦੱਸਣਯੋਗ ਹੈ ਕਿ 30 ਅਕਤੂਬਰ ਨੂੰ ਬਲਾਚੌਰ ਤੋਂ ਅਗਵਾ ਕੀਤੇ ਮੁੰਡੇ ਨੂੰ ਉਸ ਦੇ ਹੀ ਗੁਆਂਢੀ ਜਤਿੰਦਰ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਸ ਨੇ ਇਨ੍ਹਾਂ ਦੋਹਾਂ ਮੁਲਜ਼ਮਾਂ ਨੂੰ ਫੜ੍ਹ ਲਿਆ ਸੀ ਅਤੇ ਅੱਜ ਜਤਿੰਦਰ ਦੀ ਮਾਂ ਹਰਦੇਵ ਕੌਰ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ ਪੁਲਸ ਵੱਲੋਂ 4 ਗੋਦਾਮਾਂ 'ਚ ਛਾਪੇਮਾਰੀ, ਵੱਡੀ ਮਾਤਰਾ 'ਚ ਬਰਾਮਦ ਕੀਤਾ ਪਟਾਕਿਆਂ ਦਾ ਜਖ਼ੀਰਾ

20 ਮਿੰਟਾਂ ਬਾਅਦ ਕਰ ਦਿੱਤਾ ਸੀ ਤਰਨਵੀਰ ਦਾ ਕਤਲ
ਜ਼ਿਕਰਯੋਗ ਹੈ ਕਿ ਮੁੱਖ ਦੋਸ਼ੀ ਜਤਿੰਦਰ ਸਿੰਘ ਦਾ ਕਰੀਬ 1 ਸਾਲ ਪਹਿਲਾਂ ਕੈਨੇਡਾ ਰਹਿਣ ਵਾਲੀ ਲੜਕੀ ਨਾਲ ਵਿਆਹ ਹੋਇਆ ਸੀ। ਵਿਦੇਸ਼ 'ਚ ਪਤਨੀ ਕੋਲ ਜਾਣ ਲਈ ਪੈਸਿਆਂ ਦੀ ਦਿੱਕਤ ਅੜਿੱਕਾ ਬਣ ਰਹੀ ਸੀ। ਜਿਸ ਕਾਰਨ ਉਸ ਨੇ ਅਪਣੇ ਅਪਰਾਧਿਕ ਦੋਸਤ ਯੂ. ਪੀ. ਨਿਵਾਸੀ ਸਚਿਨ ਭਾਟੀ ਨਾਲ ਮਿਲ ਕੇ ਗੁਆਂਢ 'ਚ ਰਹਿਣ ਵਾਲੇ ਤਰਨਵੀਰ ਸਿੰਘ ਨੂੰ ਫਿਰੋਤੀ ਦੀ ਰਾਸ਼ੀ ਲੈਣ ਲਈ ਅਗਵਾ ਕਰਨ ਦੀ ਯੋਜਨਾ ਬਣਾਈ ਸੀ ਅਤੇ ਅਗਵਾ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਦੁੱਖਦਾਇਕ ਖ਼ਬਰ: ਸੁਲਤਾਨਪੁਰ ਲੋਧੀ 'ਚ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨ ਦੀ ਹੋਈ ਮੌਤ

ਪਹਿਲਾਂ ਕੀਤੀ ਸੀ ਰੇਕੀ, ਫਿਰ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਯੂ. ਪੀ. ਵਾਸੀ ਸਚਿਨ ਭਾਟੀ ਕਤਲ ਤੋਂ 1 ਦਿਨ ਪਹਿਲਾਂ ਹੀ ਬਲਾਚੌਰ ਆਇਆ ਸੀ ਅਤੇ ਉਸ ਨੂੰ ਇਕ ਗੈਸਟ ਰੂਮ 'ਚ ਕਿਰਾਏ 'ਤੇ ਕਮਰਾ ਲੈ ਕੇ ਰੱਖਿਆ ਗਿਆ ਸੀ। ਹੱਤਿਆ ਕਰਨ ਵਾਲੇ ਨੇ ਤਰਨਵੀਰ ਨੂੰ ਅਗਵਾ ਕਰਨ ਲਈ ਪਹਿਲਾਂ ਉਸ ਦੀ ਰੈਕੀ ਵੀ ਕੀਤੀ ਸੀ। ਜਦੋਂ 30 ਅਕਤੂਬਰ ਨੂੰ ਤਰਨਵੀਰ ਘਰ ਤੋਂ ਸਾਮਾਨ ਲੈਣ ਲਈ ਬਾਜ਼ਾਰ ਆਇਆ ਤਾਂ ਜਤਿੰਦਰ ਨੇ ਉਸ ਨੂੰ ਕਿਹਾ ਕਿਹਾ ਉਸ ਨੇ ਅੱਜ ਘਰ ਦੇਰੀ ਨਾਲ ਜਾਣਾ ਹੈ, ਇਸ ਲਈ ਉਸ ਦਾ ਕੁਝ ਸਾਮਾਨ ਉਹ ਲੈ ਕੇ ਉਸ ਦੇ ਘਰ ਦੇ ਦੇਵੇ। ਜਿਸ ਉਪਰੰਤ ਉਕਤ ਦੋਸ਼ੀ ਨੇ ਉਸ ਨੂੰ ਕਾਰ 'ਚ ਬਿਠਾ ਲਿਆ।
ਇਹ ਵੀ ਪੜ੍ਹੋ: ਟਾਂਡਾ: ਚੌਲਾਂਗ ਟੋਲ ਪਲਾਜ਼ਾ 'ਤੇ ਫੁੱਟਿਆ ਕਿਸਾਨਾਂ ਦਾ ਗੁੱਸਾ, ਸਰਕਾਰ ਖ਼ਿਲਾਫ਼ ਕੱਢੀ ਭੜਾਸ

ਇਸ ਦੌਰਾਨ ਉਨ੍ਹਾ ਨੇ ਤਰਨਵੀਰ ਨੂੰ ਜ਼ਹਿਰੀਲੀ ਕੋਲਡ ਡ੍ਰਿੰਕ ਵੀ ਪਿਲਾਉਣ ਦੀ ਕੋਸ਼ਿਸ ਕੀਤੀ ਪਰ ਉਸ ਨੇ ਮਨ੍ਹਾ ਕਰ ਦਿੱਤਾ ਸੀ, ਜਿਸ ਉਪਰੰਤ ਪਹਿਲਾਂ ਤੋਂ ਕਾਰ 'ਚ ਰੱਖੀ ਰੱਸੀ ਨਾਲ ਉਸ ਦਾ ਗੱਲ ਦਬਾ ਕੇ ਅਗਵਾ ਕਰਨੇ ਦੇ ਕਰੀਬ 20 ਮਿੰਟ ਬਾਅਦ ਹੀ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂਰਪੁਰਬੇਦੀ ਦੇ ਖੇਤਰ 'ਚ ਭਾਖ਼ੜਾ ਨਹਿਰ 'ਚ ਸੁੱਟ ਦਿੱਤੀ ਸੀ।
ਇਹ ਵੀ ਪੜ੍ਹੋ: ਅਗਵਾ ਕੀਤੇ ਬੱਚੇ ਦੀ ਮਿਲੀ ਲਾਸ਼ ਦੇ ਮਾਮਲੇ 'ਚ ਹੋਏ ਵੱਡੇ ਖ਼ੁਲਾਸੇ, ਕਰੋੜਾਂ ਦੀ ਪ੍ਰਾਪਰਟੀ ਕਰਕੇ ਕੀਤਾ ਕਤਲ
ਪਿੰਜਰੇ 'ਚ ਕੈਦ ਵਾਈਲਡ ਲਾਈਫ਼ ਪੰਛੀਆਂ ਨੂੰ ਮਿਲੀ ਆਜ਼ਾਦੀ, ਵੇਖੋ ਤਸਵੀਰਾਂ
NEXT STORY