ਚੰਡੀਗੜ੍ਹ : ਚੋਣ ਕਮਿਸ਼ਨ ਵਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਦਾ ਆਖ਼ਰੀ ਅੰਕੜਾ ਐਤਵਾਰ ਨੂੰ ਜਾਰੀ ਕੀਤਾ। ਇਸ ਵਾਰ ਪੰਜਾਬ 'ਚ ਕੁੱਲ 62.80 ਫ਼ੀਸਦੀ ਵੋਟਿੰਗ ਹੋਈ। ਔਰਤਾਂ ਵੀ ਪੁਰਸ਼ਾਂ ਦੇ ਲਗਭਗ ਬਰਾਬਰ ਹੀ ਵੋਟਿੰਗ 'ਚ ਹਿੱਸੇਦਾਰ ਰਹੀਆਂ। ਚੋਣ ਕਮਿਸ਼ਨ ਦੇ ਮੁਤਾਬਕ ਪੰਜਾਬ 'ਚ 63.27 ਪੁਰਸ਼ ਅਤੇ 62.28 ਔਰਤ ਵੋਟਰਾਂ ਨੇ ਆਪਣਾ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ : ਗਰਮੀ ਦੇ ਸਤਾਏ ਲੋਕਾਂ ਲਈ ਰਾਹਤ ਭਰੀ ਖ਼ਬਰ, ਮਾਨਸੂਨ ਨੂੰ ਲੈ ਕੇ ਆਈ ਵੱਡੀ Update
ਔਰਤਾਂ ਨੇ 5 ਲੋਕ ਸਭਾ ਸੀਟਾਂ ਗੁਰਦਾਸਪੁਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ 'ਚ ਪੁਰਸ਼ਾਂ ਤੋਂ ਜ਼ਿਆਦਾ ਵੋਟਿੰਗ ਕੀਤੀ ਹੈ। ਔਰਤਾਂ ਦੀ ਜ਼ਿਆਦਾ ਹਿੱਸੇਦਾਰੀ ਨੇ ਸਾਰੀਆਂ ਪਾਰਟੀਆਂ ਦੀ ਧੁਕਧੁਕੀ ਵਧਾ ਦਿੱਤੀ ਹੈ। ਪੁਰਸ਼ਾਂ ਅਤੇ ਔਰਤਾਂ 'ਚ ਕਰੀਬ ਇਕ ਫ਼ੀਸਦੀ (0.99) ਹੀ ਵੋਟਾਂ ਦਾ ਅੰਤਰ ਰਿਹਾ ਹੈ। ਹਾਲਾਂਕਿ ਪਿਛਲੀ ਵਾਰ 2019 'ਚ ਲੋਕ ਸਭਾ ਚੋਣਾਂ 'ਚ ਔਰਤਾਂ ਨੇ ਇਸ ਵਾਰ ਤੋਂ ਜ਼ਿਆਦਾ 65.63 ਫ਼ੀਸਦੀ ਵੋਟਿੰਗ ਕੀਤੀ ਸੀ।
ਇਹ ਵੀ ਪੜ੍ਹੋ : ਅੱਤ ਦੀ ਗਰਮੀ 'ਚ ਪਿਘਲਿਆ ਕਿਸਾਨ ਦਾ ਦਿਲ, ਪੇਸ਼ ਕੀਤੀ ਅਜਿਹੀ ਮਿਸਾਲ ਕਿ ਹਰ ਪਾਸੇ ਹੋ ਰਹੀ ਤਾਰੀਫ਼
ਗੁਰਦਾਸਪੁਰ 'ਚ ਔਰਤਾਂ ਦੀ ਸਭ ਤੋਂ ਜ਼ਿਆਦਾ ਵੋਟਿੰਗ
ਗੁਰਦਾਸਪੁਰ 'ਚ ਸਭ ਤੋਂ ਜ਼ਿਆਦਾ ਔਰਤਾਂ ਨੇ ਵੋਟਿੰਗ 68.89 ਫ਼ੀਸਦੀ ਕਰਕੇ ਸਾਰੇ 13 ਲੋਕ ਸਭਾ ਹਲਕਿਆਂ 'ਚੋਂ ਪਹਿਲੇ ਨੰਬਰ 'ਤੇ ਰਹੀਆਂ। ਦੂਜੇ ਨੰਬਰ 'ਤੇ ਬਠਿੰਡਾ 'ਚ 67.81 ਫ਼ੀਸਦੀ, ਜਦੋਂ ਕਿ ਤੀਜੇ ਨੰਬਰ 'ਤੇ ਫਿਰੋਜ਼ਪੁਰ ਰਿਹਾ, ਜਿੱਥੇ 65.16 ਵੋਟਾਂ ਪਈਆਂ। ਔਰਤਾਂ ਦਾ ਸਭ ਤੋਂ ਘੱਟ ਯੋਗਦਾਨ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਦੇਖਣ ਨੂੰ ਮਿਲਿਆ, ਜਿੱਥੇ 54.34 ਵੋਟਿੰਗ ਔਰਤਾਂ ਵਲੋਂ ਕੀਤੀ ਗਈ ਹੈ। ਇਸ ਵਾਰ ਔਰਤਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ 'ਚ ਦਿਲਚਸਪੀ ਦਿਖਾਈ ਹੈ, ਜੋ ਪੁਰਸ਼ਾਂ ਦੇ ਕਰੀਬ-ਕਰੀਬ ਬਰਾਬਰ ਹੀ ਵੋਟ ਫ਼ੀਸਦੀ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਆਸੀ ਸਰਗਰਮੀਆਂ 'ਚ ਸ਼ਾਮਲ ਹੋਣ ਵਾਲੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਐਕਸ਼ਨ! ਫੇਸਬੁੱਕ ਪੋਸਟ ਵੇਖ ਕੀਤਾ ਸਸਪੈਂਡ
NEXT STORY