ਚੰਡੀਗੜ੍ਹ (ਸ਼ਰਮਾ) : ਸੋਸ਼ਲ ਮੀਡੀਆ ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਖ਼ਿਲਾਫ਼ ਗਲਤ ਟਿੱਪਣੀਆਂ ਕਰਨ ਲਈ ਨਿਸ਼ਾਨ ਗਿੱਲ ਨਾਮੀ ਵਿਅਕਤੀ 'ਤੇ ਅੰਮ੍ਰਿਤਸਰ ਦੇ ਸਿਵਲ ਲਾਈਨਜ਼ ਥਾਣੇ ਵਿਚ ਆਈ. ਟੀ. ਐਕਟ. ਦੀਆਂ ਗੈਰ ਜ਼ਮਾਨਤੀ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹੋਈ ਮਾਨਸੂਨ ਦੀ ਪਹਿਲੀ ਭਾਰੀ ਬਾਰਸ਼, ਪਾਣੀ 'ਚ ਡੁੱਬੇ ਕਈ ਇਲਾਕੇ, ਬਿਜਲੀ ਵੀ ਬੰਦ (ਤਸਵੀਰਾਂ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਗਲਤ ਟਿੱਪਣੀਆਂ ਕਰ ਰਿਹਾ ਸੀ, ਜਿਸ ਦਾ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ ਅਤੇ ਸਿਵਲ ਲਾਈਨਜ਼ ਅੰਮ੍ਰਿਤਸਰ ਵਿਖੇ ਨਿਸ਼ਾਨ ਗਿੱਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਨਵਜੋਤ ਸਿੱਧੂ ਦੇ ਖਟਕੜ ਕਲਾਂ ਪਹੁੰਚਣ ਤੋਂ ਪਹਿਲਾਂ ਆਪਸ ’ਚ ‘ਫਸੇ’ ਕਾਂਗਰਸੀ
NEXT STORY