ਬਾਘਾਪੁਰਾਣਾ (ਰਾਕੇਸ਼) - ਬਾਘਾਪੁਰਾਣਾ 'ਚ ਮਹਿਲਾ ਕੌਂਸਲਰਾਂ ਨੂੰ ਵਿਧਾਇਕ ਦਰਸ਼ਨ ਸਿੰਘ ਬਰਾੜ, ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਕਸਬੇ ਦੇ ਵਾਰਡਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੋਪੀਂ ਹੈ, ਜਿਸ ਨੂੰ ਤਨਦੇਹੀ ਨਾਲ ਕਰਨ ਦਾ ਦਾਅਵਾ ਕੀਤਾ ਹੈ। ਵਾਰਡਾਂ ਤੋਂ ਕੌਂਸਲਰ ਬਲਬੀਰ ਕੋਰ ਬਰਾੜ, ਅਨੂੰ ਮਿੱਤਲ, ਮਨਦੀਪ ਕੋਰ, ਰਵੀਤਾ ਸ਼ਾਹੀ, ਰਵਨਦੀਪ ਕੋਰ ਬਰਾੜ, ਗੁਰਮੀਤ ਕੋਰ, ਕੁਲਵਿੰਦਰ ਕੋਰ ਹੋਰਾਂ ਨੇ ਕਿਹਾ ਕਿ ਉਹ ਆਪਣੇ-ਆਪਣੇ ਵਾਰਡ ਨੂੰ ਚਮਕਾਉਣ ਲਈ ਵੱਡਾ ਉਪਰਾਲਾ ਕਰਨਗੀਆਂ ਅਤੇ ਸਭ ਤੋਂ ਪਹਿਲਾਂ ਹੋਣ ਵਾਲੇ ਕੰਮਾਂ ਦੀ ਇਕ ਯੋਜਨਾ ਤਿਆਰ ਕਰਨਗੀਆਂ ਤਾਂ ਕਿ ਕੌਂਸਲ ਤੋਂ ਲੋੜੀਦੇ ਫੰਡ ਲੈ ਕੇ ਵਿਕਾਸ ਕਾਰਜ ਸ਼ੁਰੂ ਕਰਵਾ ਸਕਣ। ਕੌਂਸਲਰਾਂ ਨੇ ਕਿਹਾ ਕਿ ਵਾਰਡਾਂ ਵਿਚ ਵਿਕਾਸ ਸਫਾਈ ਸਟ੍ਰੀਟ ਲਾਈਟਾਂ ਲਈ ਜਿਥੇ ਕਦਮ ਚੁੱਕਿਆ ਜਾਵੇਗਾ ਉਥੇ ਲੋਕਾਂ ਦੀਆਂ ਸ਼ਕਾਇਤਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਾਰਡਾਂ ਦੀ ਹਾਲਤ ਤਰਸਯੋਗ ਬਣੀ ਰਹੀ ਅਤੇ 2011 ਵਿਚ ਅਧੂਰੇ ਛੱਡੇ ਸੀਵਰੇਜ ਨੇ ਲੋਕਾਂ ਦਾ ਬੂਰਾ ਹਾਲ ਕੀਤਾ ਹੋਇਆ ਹੈ ਪਰ ਉਸ ਵੇਲੇ ਕਿਸੇ ਨੇ ਇਕ ਨਹੀਂ ਸੁਣੀ ਜਿਸ ਕਰਕੇ ਇਹ ਸਮੱਸਿਆ ਗੰਭੀਰ ਰੂਪ ਧਾਰਨ ਗਈ। ਵਿਧਾਇਕ ਨੇ ਹਿੰਮਤ ਕਰਕੇ 11 ਕਰੋੜ ਦੀ ਰਾਸ਼ੀ ਸੀਵਰੇਜ ਬੋਰਡ ਨੂੰ ਦਿੱਤੀ ਹੈ ਤਾਂ ਕਿ ਸੀਵਰੇਜ ਦਾ ਕੰਮ ਮੁੰਕਮਲ ਹੋ ਸਕੇ। ਉਨਾ ਨੇ ਕਿਹਾ ਕਿ ਵਿਧਾਇਕ ਦੇ ਅਦੇਸ਼ਾ ਤੇ ਅਸੀ ਕੋਂਸਲ ਦਫਤਰ ਵਿਚ ਮੀਟਿੰਗ ਵਿਚ ਜਾਇਆ ਕਰਾਂਗੀਆ ਅਤੇ ਮੀਟਿੰਗਾਂ ਵਿਚ ਹਿੱਸਾ ਲਿਆ ਕਰਾਂਗੀਆ। ਜਿਸ ਵਿਚ ਵਾਰਡਾਂ ਦੀਆਂ ਸਮੱਸਿਆਵਾਂ ਮੀਟਿੰਗ ਵਿਚ ਰੱਖੀਆ ਜਾਣਗੀਆਂ।
ਹੁਣ ਸੈਸ਼ਨ ਕੋਰਟ 'ਚ ਚੱਲੇਗਾ ਹਨੀਪ੍ਰੀਤ ਦਾ ਕੇਸ, 11 ਜਨਵਰੀ ਨੂੰ ਹੋਵੇਗੀ ਸੁਣਵਾਈ
NEXT STORY