ਚੰਡੀਗੜ੍ਹ (ਸੁਸ਼ੀਲ) : ਸਟਾਕ ਮਾਰਕੀਟ ’ਚ ਨਿਵੇਸ਼ ਤੇ ਟ੍ਰੇਡਿੰਗ ਦੇ ਨਾਂ ’ਤੇ ਇਕ ਔਰਤ ਨਾਲ 2.87 ਕਰੋੜ ਰੁਪਏ ਦੀ ਠੱਗੀ ਮਾਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਔਰਤ ਨੂੰ ਵ੍ਹਟਸਐਪ ਗਰੁੱਪ ’ਚ ਜੋੜ ਕੇ 200 ਫ਼ੀਸਦੀ ਮੁਨਾਫ਼ੇ ਦਾ ਲਾਲਚ ਦਿੱਤਾ ਗਿਆ। ਸੈਕਟਰ-16 ਨਿਵਾਸੀ ਹਰਜੀਵਨ ਕੌਰ ਨਿਵੇਸ਼ ਕੀਤੇ ਪੈਸੇ ਕਢਵਾਉਣ ਲੱਗੀ ਤਾਂ ਉਸ ਦਾ ਟ੍ਰਾਂਜ਼ੈਕਸ਼ਨ ਫੇਲ੍ਹ ਹੋ ਗਿਆ।
ਠੱਗੀ ਦਾ ਅਹਿਸਾਸ ਹੋਣ ’ਤੇ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸਾਈਬਰ ਸੈੱਲ ਨੇ ਜਾਂਚ ਤੋਂ ਬਾਅਦ ਸੈਕਟਰ-16 ਨਿਵਾਸੀ ਹਰਜੀਵਨ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਹਰਜੀਵਨ ਨੇ ਪੁਲਸ ਨੂੰ ਦੱਸਿਆ ਕਿ ਟ੍ਰੇਡਿੰਗ ਬਾਰੇ ਕੁਝ ਨਵਾਂ ਸਿੱਖਣਾ ਚਾਹੁੰਦੀ ਸੀ। ਮੋਤੀ ਲਾਲ ਓਸਵਾਲ ’ਚ ਪ੍ਰੋ. ਪ੍ਰਭਾਤ ਕੁਮਾਰ ਬਾਰੇ ਉਸ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਚੰਗਾ ਗਿਆਨ ਹੈ। ਪ੍ਰਭਾਤ ਨਿਵੇਸ਼ ਸਿਖਾਉਣ ਤੇ ਭਾਰਤੀਆਂ ਦੀ ਮਦਦ ਕਰਨ ਲਈ ਦਿੱਲੀ ’ਚ ਧਰੁਵ ਲਰਨਿੰਗ ਬਿਜ਼ਨੈੱਸ ਸਕੂਲ ਖੋਲ੍ਹ ਰਹੇ ਹਨ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਢਿੱਡ 'ਚ ਹੀ ਮਾਰ'ਤੀ ਨੰਨ੍ਹੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਸ਼ਿਕਾਇਤਕਰਤਾ ਨੂੰ ਵ੍ਹਟਸਐਪ ਗਰੁੱਪ ’ਚ ਸ਼ਾਮਲ ਕੀਤਾ ਗਿਆ। ਪ੍ਰੋਫੈਸਰ ਦੇ ਕਹਿਣ ’ਤੇ 5 ਹਜ਼ਾਰ ਰੁਪਏ ਨਿਵੇਸ਼ ਕਰ ਦਿੱਤੇ। ਉਨ੍ਹਾਂ ਨੂੰ 200 ਫ਼ੀਸਦੀ ਮੁਨਾਫ਼ੇ ਦਾ ਵਾਅਦਾ ਕੀਤਾ ਗਿਆ ਤੇ ਹੋਰ ਨਿਵੇਸ਼ ਕਰਨ ਲਈ ਕਿਹਾ ਗਿਆ। ਔਰਤ ਹੌਲੀ-ਹੌਲੀ ਪ੍ਰੋਫੈਸਰ ਦੇ ਝਾਂਸੇ ’ਚ ਫਸ ਗਈ ਤੇ 2 ਕਰੋੜ 87 ਲੱਖ ਰੁਪਏ ਨਿਵੇਸ਼ ਕਰ ਦਿੱਤੇ।
ਸ਼ਿਕਾਇਤਕਰਤਾ ਪੈਸੇ ਕਢਵਾਉਣ ਲੱਗੀ ਦੇਰੀ ਕਰਨ ਜਾਂ ਕਢਵਾਉਣ ਦੀ ਪ੍ਰਕਿਰਿਆ ਰੋਕਣ ਲਈ ਬਹਾਨੇ ਬਣਾਏ ਗਏ। ਠੱਗੀ ਦਾ ਅਹਿਸਾਸ ਹੋਣ ’ਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਸਾਈਬਰ ਸੈੱਲ ਨੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀਂ ਵਾਪਰ ਗਿਆ ਰੂਹ ਕੰਬਾਊ ਹਾਦਸਾ ; ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਟਰਾਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਅੱਧੀ ਰਾਤੀਂ ਵਾਪਰ ਗਿਆ ਰੂਹ ਕੰਬਾਊ ਹਾਦਸਾ ; ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਟਰਾਲਾ
NEXT STORY