ਬੁਢਲਾਡਾ (ਬਾਂਸਲ) : ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਮਾੜ੍ਹੇ ਪ੍ਰਬੰਧਾਂ ਨੂੰ ਲੈ ਕੇ ਵਾਰਡ ਦੀਆਂ ਔਰਤਾਂ ਅਤੇ ਮਰਦਾਂ ਵੱਲੋਂ ਵਾਟਰ ਵਰਕਸ 'ਚ ਵਿਭਾਗ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵਾਰਡ ਨੰਬਰ 7 ਦੇ ਲੋਕਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਲੋਕ ਨਰਕ ਭਰੀ ਜ਼ਿੰਦਗੀ ਬਸਰ ਕਰ ਰਹੇ ਹਨ ਪਰ ਕੋਈ ਵੀ ਅਧਿਕਾਰੀ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਲਈ ਕੋਈ ਧਿਆਨ ਨਹੀਂ ਦੇ ਰਹੇ। ਵਾਰਡ ਦੇ ਹਾਲੋ ਬੇਹਾਲ ਹੋਏ ਸੀਵਰੇਜ ਦਾ ਪਾਣੀ ਓਵਰ ਫਲੋਅ ਅਤੇ ਪੀਣ ਨੂੰ ਪਾਣੀ ਨਾ ਮਿਲਣ ਕਾਰਨ ਮਾਯ੍ਹੂ ਹੋਏ ਲੋਕਾਂ ਨੇ ਸਰਕਾਰ ਅਤੇ ਅਧਿਕਾਰੀਆ ਤੋਂ ਉਮੀਦ ਛੱਡ ਦਿੱਤੀ। ਇਸਦੇ ਨਾਲ ਹੀ ਕੁਝ ਲੋਕਾਂ ਨੇ ਕਿਹਾ ਕਿ ਵਾਰਡ 'ਚ ਨਰਕ ਭਰੀ ਜ਼ਿੰਦਗੀ ਜਿਉਣ ਨਾਲੋਂ ਵਾਰਡ ਛੱਡਣਾ ਹੀ ਬੇਹਤਰ ਹੈ। ਸ਼ਹਿਰ ਦਾ ਇਹ ਵਾਰਡ ਰੇਲਵੇ ਸਟੇਸ਼ਨ ਦੇ ਸਾਹਮਣੇ ਐੱਫ. ਸੀ. ਆਈ. ਗੋਦਾਮਾਂ ਦੇ ਨਜਦੀਕ ਲਾਇਨ ਦੇ ਨਾਲੋਂ ਨਾਲ ਬਸਿਆ ਹੋਇਆ ਹੈ। ਵਾਰਡ ਦਾ ਅਧੂਰੇ ਵਿਕਾਸ ਵੀ ਸਿਆਸਤ ਦੀ ਭੇਟ ਚੜ੍ਹ ਗਿਆ। ਚੋਣਾਂ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਵਾਅਦੇ ਵਾਰਡ ਦੇ ਲੋਕਾਂ ਨਾਲ ਵਾਅਦੇ ਤਾਂ ਕਰਕੇ ਜਾਂਦੇ ਰਹੇ ਪਰ ਵਾਅਦੇ ਪੂਰੇ ਨਾ ਕੀਤੇ। ਵਾਰਡ ਦੀ ਵਸਨੀਕ ਸਰਬਜੀਤ ਕੌਰ ਨੇ ਕਿਹਾ ਕਿ ਵਾਰਡ ਦੇ ਲੋਕਾਂ ਨੇ ਪ੍ਰਣ ਕੀਤਾ ਹੈ ਕਿ ਹੁਣ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਨੂੰ ਵਾਰਡ ਵਿੱਚ ਦਾਖਲ ਨਹੀਂ ਹੋਣ ਦੇਣਗੇ। ਇਸ ਮੌਕੇ ਵਾਰਡ ਦੇ ਸੀਨੀਅਰ ਆਗੂ ਰਘੁਬੀਰ ਸਿੰਘ ਚਹਿਲ, ਕ੍ਰਿ੍ਹਨ ਕੁਮਾਰ, ਮਹਿੰਦਰ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ
ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਸੀਵਰੇਜ ਦੀਆਂ ਪਾਇਪਾ ਦੀ ਸੀਲਿੰਗ ਦੀ ਸਫਾਈ ਦਾ ਠੇਕਾ ਦਿੱਤਾ ਗਿਆ ਸੀ ਜੋ ਆਉਣ ਵਾਲੇ ਸਮੇਂ 'ਚ ਜਲਦ ਹੀ ਪਾਇਪਾ ਦੀ ਸਫਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਜਲਧਾਰਾ ਐਕਸਪੋਰਟ ਦਾ ਮਾਲਕ ਰਮਨ ਗਰਗ ਈ. ਡੀ. ਦੇ ਸ਼ਿਕੰਜੇ 'ਚ
NEXT STORY