ਸ੍ਰੀ ਆਨੰਦਪੁਰ ਸਾਹਿਬ, (ਵੀ. ਕੇ. ਅਰੋੜਾ)- ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਤਹਿਸੀਲ ਕਮੇਟੀ ਦੇ ਵਰਕਰਾਂ ਨੇ ਧਰਨਾ ਦਿੱਤਾ ਤੇ ਇਕ ਮੰਗ ਪੱਤਰ ਮਾਣਯੋਗ ਐੱਸ. ਡੀ. ਐੱਮ. ਰਾਹੀਂ ਮੁੱਖ ਮੰਤਰੀ ਨੂੰ ਭੇਜਿਆ। ਇਸ ਮੌਕੇ ਸੂਬਾ ਕਮੇਟੀ ਦੇ ਮੈਂਬਰ ਕਾਮਰੇਡ ਗੁਰਦਿਆਲ ਸਿੰਘ ਢੇਰ ਦੀ ਪ੍ਰਧਾਨਗੀ ਹੇਠ ਇਕ ਜਲਸਾ ਵੀ ਕੀਤਾ ਗਿਆ। ਇਸ ਦੌਰਾਨ ਤਹਿਸੀਲ ਸਕੱਤਰ ਭਜਨ ਸਿੰਘ ਸੰਦੋਏ, ਜ਼ਿਲਾ ਸਕੱਤਰੇਤ ਮੈਂਬਰ ਗੀਤਾ ਰਾਮ ਤੇ ਹਰਜਾਪ ਸਿੰਘ ਵਡਿਆਲ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਕਰਾਰ ਨੇ ਚੋਣਾਂ ਵਿਚ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਪਰ ਗੱਦੀ ਸਾਂਭਣ ਤੋਂ ਬਾਅਦ ਇਕ ਵੀ ਚੋਣ ਵਾਅਦਾ ਲਾਗੂ ਨਹੀਂ ਕੀਤਾ। ਚੋਣ ਵਾਅਦੇ ਲਾਗੂ ਕਰਨੇ ਤਾਂ ਇਕ ਪਾਸੇ, ਸਗੋਂ ਲੋਕਾਂ ਉੱਤੇ ਬੇਲੋੜੇ ਬੋਝ ਪਾਏ ਜਾ ਰਹੇ ਹਨ। ਕਿਸਾਨ-ਮਜ਼ਦੂਰ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ।
ਆਮ ਲੋਕਾਂ ਕੋਲੋਂ ਦੋ ਡੰਗ ਦੀ ਰੋਟੀ ਵੀ ਖੋਹੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਤੁਰੰਤ ਮੁਆਫ ਕੀਤੇ ਜਾਣ, ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ, ਸਸਤੀ ਵਿੱਦਿਆ ਦਿੱਤੀ ਜਾਵੇ, ਮਗਨਰੇਗਾ ਮਜ਼ਦੂਰਾਂ ਦੀ ਉਜਰਤ 'ਚ ਵਾਧਾ ਕੀਤਾ ਜਾਵੇ, ਪੇਮੈਂਟ ਹਰ ਹਫਤੇ ਦਿੱਤੀ ਜਾਵੇ, ਮਟੀਰੀਅਲਾਂ ਦੇ ਬਕਾਏ ਦਿੱਤੇ ਜਾਣ, ਮਗਨਰੇਗਾ ਮਜ਼ਦੂਰ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ, ਉਸਾਰੀ ਮਜ਼ਦੂਰਾਂ ਦੀ ਭਲਾਈ ਲਈ ਦਫਤਰ ਬਲਾਕ ਪੱਧਰ 'ਤੇ ਖੋਲ੍ਹੇ ਜਾਣ ਤੇ ਮਗਨਰੇਗਾ ਮਜ਼ਦੂਰਾਂ ਦੇ ਕਾਰਡ ਬਣਾਏ ਜਾਣ।
ਇਸ ਤੋਂ ਬਾਅਦ ਵਰਕਰਾਂ ਨੇ ਬੱਸ ਸਟੈਂਡ ਤੋਂ ਮਾਰਚ ਵੀ ਕੱਢਿਆ ਤੇ ਤਹਿਸੀਲ ਕੰਪਲੈਕਸ 'ਚ ਧਰਨਾ ਦਿੱਤਾ। ਇਸ ਮੌਕੇ ਸੁਰਜੀਤ ਸਿੰਘ ਢੇਰ, ਸੋਮ ਨਾਥ, ਸ਼ਾਮ ਲਾਲ, ਰੌਸ਼ਨ ਲਾਲ, ਗੁਰਨਾਮ ਦਾਸ, ਰਾਮ ਸਿੰਘ, ਜੋਗਿੰਦਰ ਸਿੰਘ, ਹਰਜਿੰਦਰ ਕੌਰ ਸੂਰੇਵਾਲ, ਬਲਜੀਤ ਕੌਰ, ਕਰਨੈਲ ਸਿੰਘ ਭੰਡੇਰ, ਜਸਵੀਰ ਕੌਰ ਅਟਵਾਲ, ਧਰਮਾ ਗੰਭੀਰਪੁਰ, ਚਰਨ ਸਿੰਘ ਅਟਵਾਲ, ਪ੍ਰੇਮ ਸਿੰਘ ਅਟਵਾਲ, ਜਗਤਾਰ ਸਿੰਘ ਜਿੰਦਵੜੀ, ਜਗਤਾਰ ਸਿੰਘ ਡੋਡ, ਹੁਕਮ ਸਿੰਘ ਮਹੈਣ, ਸੋਮ ਸਿੰਘ, ਬਰਜਿੰਦਰ ਸਿੰਘ ਡੋਡ ਆਦਿ ਹਾਜ਼ਰ ਸਨ।
ਰੂਪਨਗਰ, (ਵਿਜੇ)- ਸੀ.ਪੀ.ਆਈ. (ਐੱਮ.) ਕੇਂਦਰੀ ਕਮੇਟੀ ਦੇ ਸੱਦੇ 'ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਤੇ ਮਜ਼ਦੂਰ ਮਾਰੂ ਨੀਤੀਆਂ ਖਿਲਾਫ ਸ਼ੁਰੂ ਕੀਤੀ ਗਈ ਜਨ ਸੰਪਰਕ ਮੁਹਿੰਮ ਦੇ ਅੰਤਿਮ ਦਿਨ ਰੂਪਨਗਰ 'ਚ ਸੀ.ਪੀ.ਆਈ. (ਐੱਮ.) ਦੇ ਵਰਕਰਾਂ ਵੱਲੋਂ ਰੋਸ ਮਾਰਚ ਕੀਤਾ ਗਿਆ ਤੇ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੁਨਾਥ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਇਨ੍ਹਾਂ ਦੋਵਾਂ ਸਰਕਾਰਾਂ ਵੱਲੋਂ ਜੋ ਵਾਅਦੇ ਚੋਣਾਂ 'ਚ ਲੋਕਾਂ ਨਾਲ ਕੀਤੇ ਗਏ ਸਨ, ਉਨ੍ਹਾਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਦੇ ਉਲਟ ਦੇਸ਼ ਦੇ ਜਨਤਕ ਖੇਤਰ ਤੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੰਪਨੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਰਤ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਮੰਗਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਕਾਮਰੇਡ ਗੁਰਦੇਵ ਸਿੰਘ ਬਾਗੀ, ਤਰਸੇਮ ਸਿੰਘ ਭੱਲੜੀ, ਬਖਸ਼ੀਸ਼ ਸਿੰਘ, ਰਣਜੀਤ ਕੌਰ, ਗੁਰਦੀਪ ਕੌਰ, ਜਸਵੰਤ ਸਿੰਘ, ਤਰਲੋਚਨ ਸਿੰਘ, ਸਰਬਜੀਤ ਕੌਰ, ਨਰਿੰਦਰ ਸ਼ਰਮਾ, ਦਲੀਪ ਸਿੰਘ, ਅੰਜੂ ਬਾਲਾ ਤੇ ਸੇਵਾ ਸਿੰਘ ਨੇ ਵੀ ਸੰਬੋਧਨ ਕੀਤਾ।
ਅੱਗ ਲੱਗਣ ਨਾਲ ਕਾਰ ਹੋਈ ਸੁਆਹ
NEXT STORY