ਲਹਿਰਾਗਾਗਾ, (ਜਿੰਦਲ)— ਸੀ. ਪੀ. ਆਈ. ਐੱਮ. ਲਿਬਰੇਸ਼ਨ ਬਲਾਕ ਲਹਿਰਾ ਦੀ ਮੀਟਿੰਗ ਜੀ.ਪੀ. ਐੱਫ. ਧਰਮਸ਼ਾਲਾ ਵਿਖੇ ਮਜ਼ਦੂਰ ਮੁਕਤੀ ਮੋਰਚਾ ਸੂਬੇ ਦੇ ਮੀਤ ਪ੍ਰਧਾਨ ਅਤੇ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਗੋਬਿੰਦ ਛਾਜਲੀ ਦੀ ਅਗਵਾਈ ਵਿਚ ਹੋਈ, ਜਿਸ ਵਿਚ ਮਜ਼ਦੂਰਾਂ ਨੇ ਸਰਕਾਰ ਅਤੇ ਪੁਲਸ ਖਿਲਾਫ ਰੋਸ ਪ੍ਰਗਟ ਕੀਤਾ।
ਇਸ ਮੌਕੇ ਛਾਜਲੀ ਨੇ ਕਿਹਾ ਕਿ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਸਾਂਝੇ ਤੌਰ 'ਤੇ ਜ਼ਿਲੇ 'ਚ ਮਜ਼ਦੂਰਾਂ 'ਤੇ ਵਧ ਰਹੇ ਜਬਰ ਖਿਲਾਫ ਸੰਘਰਸ਼ ਕਰੇਗਾ ਤਾਂ ਜੋ ਮਜ਼ਦੂਰਾਂ ਨੂੰ ਇਨਸਾਫ ਦਿਵਾਇਆ ਜਾ ਸਕੇ। ਛਾਜਲੀ ਨੇ ਕਿਹਾ ਕਿ ਕਾਂਗਰਸ ਦੇ ਰਾਜ 'ਚ ਦਲਿਤਾਂ 'ਤੇ ਹੋ ਰਹੇ ਜਬਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿੰਡ ਸੰਗਤਪੁਰਾ ਦੇ ਮਜ਼ਦੂਰਾਂ ਦੇ ਘਰ ਦਾਖਲ ਹੋ ਕੇ ਕਥਿਤ ਤੌਰ 'ਤੇ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ। ਮਜ਼ਦੂਰ ਸਰਕਾਰੀ ਹਸਪਤਾਲ ਸੁਨਾਮ ਵਿਖੇ ਦਾਖਲ ਹਨ।
ਇਸੇ ਤਰ੍ਹਾਂ ਪਿੰਡ ਰੇਤਗੜ੍ਹ ਵਿਖੇ ਵੀ ਕੁਝ ਵਿਅਕਤੀਆਂ ਨੇ ਪਿੰਡ ਦੇ ਦਲਿਤਾਂ 'ਤੇ ਕਥਿਤ ਤੌਰ 'ਤੇ ਜਾਨਲੇਵਾ ਹਮਲਾ ਕੀਤਾ, ਜਿਨ੍ਹਾਂ ਨੂੰ ਅਜੇ ਤੱਕ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ।
ਥਾਣੇ ਅੱਗੇ ਧਰਨਾ 14 ਨੂੰ : ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਦਲਿਤਾਂ 'ਤੇ ਹੋ ਰਹੇ ਜਬਰ ਨੂੰ ਕਿਸੇ ਵੀ ਕੀਮਤ 'ਤੇ ਬਰਾਦਸ਼ਤ ਨਹੀਂ ਕੀਤਾ ਜਾਵੇਗਾ। ਬਲਾਕ ਆਗੂ ਗੁਰਬਚਨ ਸਿੰਘ ਨੇ ਕਿਹਾ ਕਿ ਸੰਗਤਪੁਰਾ ਦੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਥਾਣਾ ਧਰਮਗੜ੍ਹ ਅੱਗੇ 14 ਅਗਸਤ ਨੂੰ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ। ਜਦੋਂ ਇਸ ਸਬੰਧੀ ਸੰਗਤਪੁਰਾ ਵਿਖੇ ਹੋਈ ਮਜ਼ਦੂਰਾਂ ਦੀ ਕੁੱਟਮਾਰ ਨੂੰ ਲੈ ਕੇ ਥਾਣਾ ਧਰਮਗੜ੍ਹ ਦੇ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਗਈ ਹੈ।
ਕੌਣ ਸਨ ਸ਼ਾਮਲ ; ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਘੁਮੰਡ ਸਿੰਘ ਉਗਰਾਹਾਂ, ਜਥੇਦਾਰ ਸ਼ਿੰਗਾਰਾ ਸਿੰਘ, ਫਕੀਰ ਚੰਦ ਚੋਟੀਆਂ, ਬਿੱਟੂ ਖੋਖਰ, ਗੁਰਤੇਜ ਗਾਗਾ, ਮੇਲਾ ਸਿੰਘ, ਸੁਖਵਿੰਦਰ ਸੰਗਤਪੁਰਾ, ਬਾਦਲ ਸਿੰਘ ਅਤੇ ਜਗਦੇਵ ਸਿੰਘ ਆਦਿ।
2 ਘਰਾਂ 'ਚ ਚੋਰੀ ਕਰਨ ਵਾਲਾ ਕਾਬੂ
NEXT STORY