ਜਲੰਧਰ— ਇੰਗਲੈਂਡ 'ਚ ਚਲ ਰਹੇ ਵਰਲਡ ਕੱਪ 'ਚ ਜਲੰਧਰ ਦੇ ਉਤਪਾਦ ਛਾਏ ਹੋਏ ਹਨ। ਪਠਾਨਕੋਟ ਰੋਡ 'ਤੇ 6 ਕਿਲੋਮੀਟਰ ਅੱਗੇ ਜਾ ਕੇ ਰਾਏਪੁਰ 'ਚ 10 ਏਕੜ 'ਚ ਸਥਾਪਤ ਵਰਲਡ ਵਾਈਡ ਕ੍ਰਿਕਟ ਕੰਪਨੀ 'ਚ ਵਰਲਡ ਕੱਪ ਲਈ ਆਈ ਡਿਮਾਂਡ ਨੂੰ ਪੂਰਾ ਕਰਨ ਲਈ ਕ੍ਰਿਕਟ ਦੇ ਬੈਟ ਅਤੇ ਹੋਰ ਉਤਪਾਦ ਇੱਥੇ ਬਣਾਏ ਜਾ ਰਹੇ ਹਨ। ਇਸੇ ਕੰਪਨੀ ਦੇ ਬੈਟ ਅਤੇ ਹੋਰ ਕ੍ਰਿਕਟ ਉਤਪਾਦਾਂ ਦੀ ਵਰਲਡ ਕੱਪ 'ਚ ਵੱਡੀ ਮੰਗ ਹੈ।
ਹਰ ਦੇਸ਼ ਦੀ ਟੀਮ ਦੀ ਜਰਸੀ ਦੇ ਰੰਗ 'ਚ 15, 20, 22 ਇੰਚ ਦੇ ਬੈਟ ਅਤੇ ਕਈ ਸਾਈਜ਼ਾਂ 'ਚ ਐਸੈਸਰੀਜ਼ ਬਣਾ ਕੇ ਕੰਪਨੀ ਨੇ ਸਪਲਾਈ ਕੀਤੀ ਹੈ। ਖਿਡਾਰੀਆਂ ਨੂੰ ਇਹ ਉਤਪਾਦ ਕਾਫੀ ਪਸੰਦ ਆ ਰਹੇ ਹਨ। ਵਰਲਡ ਕੱਪ ਦੇ ਹਰ ਮੈਚ 'ਚ ਇਸਤੇਮਾਲ ਹੋਣ ਵਾਲੇ ਸਟੰਪ ਵੀ ਜਲੰਧਰ 'ਚ ਤਿਆਰ ਕੀਤੇ ਗਏ ਹਨ। ਇਨ੍ਹਾਂ 'ਤੇ ਵੱਖ-ਵੱਖ ਕੰਪਨੀਆਂ ਦੇ ਲੋਗੋ ਲਗਾਏ ਗਏ ਹਨ ਪਰ ਸਭ ਤੋਂ ਹੇਠਾਂ ਗ੍ਰੇਨੀਕੋਲ ਦਾ ਲੋਗੋ ਹੈ ਜੋ ਕੰਪਨੀ ਦਾ ਬ੍ਰਾਂਡ ਹੈ। ਚੰਗਾ ਬੱਲਾ ਬਣਾਉਣ ਲਈ ਇੰਗਲਿਸ਼ ਵਿਲੋ ਲੱਕੜ ਕੰਪਨੀ ਇੰਗਲੈਂਡ ਤੋਂ ਦਰਾਮਦ ਕਰਦੀ ਹੈ। ਏ, ਬੀ, ਸੀ ਤੇ ਡੀ ਗਰੇਡ ਦੇ ਬੱਲੇ ਇਨ੍ਹਾਂ ਲੱਕੜਾਂ ਤੋਂ ਬਣਦੇ ਹਨ।
ਜਲੰਧਰ ਅਤੇ ਪੰਜਾਬ ਦਾ ਪਰਚਮ ਪੂਰੇ ਵਿਸ਼ਵ 'ਚ ਹੋਇਆ ਬੁਲੰਦ
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਰਵਿੰਦ-ਅਬਰੋਲ ਦਸਦੇ ਹਨ ਕਿ 1992 'ਚ ਕੰਪਨੀ ਸ਼ੁਰੂ ਕੀਤੀ ਗਈ ਸੀ ਪਰ ਉਸ ਸਮੇਂ ਅਜਿਹਾ ਇਰਾਦਾ ਨਹੀਂ ਸੀ। ਕਿਉਂਕਿ ਉਹ ਸਕੂਲ ਤੋਂ ਲੈ ਕੇ ਯੂਨੀਵਰਸਿਟੀ, ਫਿਰ ਪੰਜਾਬ ਅਤੇ ਕਾਊਂਟੀ ਕ੍ਰਿਕਟ ਵੀ ਖੇਡੇ ਹਨ ਇਸ ਲਈ ਵਿਚਾਰ ਆਇਆ ਕਿ ਖੂਨ 'ਚ ਕ੍ਰਿਕਟ ਹੈ ਤਾਂ ਕਿਉਂ ਨਾ ਇਸ ਨੂੰ ਆਪਣਾ ਦੂਜਾ ਪੇਸ਼ਾ ਬਣਾਇਆ ਜਾਵੇ। ਫਿਰ 2002 'ਚ ਵਿਸ਼ਵ ਪ੍ਰਸਿੱਧ ਅਤੇ ਇੰਗਲੈਂਡ ਦੀ ਸਭ ਤੋਂ ਪੁਰਾਣੀ ਕ੍ਰਿਕਟ ਕੰਪਨੀ ਵਰਲਡਵਾਈਡ ਦੇ ਨਾਲ ਮਿਲਕੇ ਨਵੇਂ ਸਿਰੇ ਤੋਂ ਕੰਪਨੀ ਸਥਾਪਤ ਕੀਤੀ ਗਈ। ਵਿਸ਼ਵ ਕੱਪ 'ਚ ਅਧਿਕਾਰਤ ਸਪਾਂਸਰ ਬਣਨ ਦੇ ਬਾਅਦ ਖੁਸ਼ੀ ਹੈ ਕਿ ਜਲੰਧਰ ਅਤੇ ਪੰਜਾਬ ਦਾ ਝੰਡਾ ਪੂਰੇ ਵਿਸ਼ਵ 'ਚ ਲਹਿਰਾਇਆ ਜਾ ਰਿਹਾ ਹੈ।
ਕਿਸਾਨ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, 8 ਜ਼ਖਮੀ
NEXT STORY