ਨਵੀਂ ਦਿੱਲੀ — ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਯੈੱਸ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਉਸਦੇ ਗਾਹਕ ਆਪਣੇ ਕ੍ਰੈਡਿਟ ਕਾਰਡ ਅਤੇ ਕਰਜ਼ਿਆਂ ਦਾ ਭੁਗਤਾਨ ਹੋਰ ਬੈਂਕ ਖਾਤਿਆਂ ਦੇ ਜ਼ਰੀਏ ਕਰ ਸਕਦੇ ਹਨ। ਇਸ ਤੋਂ ਪਹਿਲਾਂ ਨਕਦੀ ਸੰਕਟ ਦੇ ਕਾਰਨ ਰਿਜ਼ਰਵ ਬੈਂਕ ਨੇ ਯੈੱਸ ਬੈਂਕ ਦੇ ਕੰਮਕਾਜ 'ਤੇ ਰੋਕ ਲਗਾ ਦਿੱਤੀ ਸੀ।
ਬੈਂਕ ਦੇ ਕੰਮਕਾਜ 'ਤੇ ਰੋਕ ਲਗਾਉਣ ਦੇ ਬਾਅਦ ਓ.ਟੀ.ਐਮ. ਅਤੇ ਬੈਂਕ ਸ਼ਾਖਾਵਾਂ ਦੇ ਸਾਹਮਣੇ ਪੈਸੇ ਕਢਵਾਉਣ ਲਈ ਲੰਮੀਆਂ ਲਾਈਨਾਂ ਦੇਖੀਆਂ ਗਈਆਂ। ਗਾਹਕ ਇੰਟਰਨੈੱਟ ਬੈਂਕਿੰਗ ਅਤੇ ਡਿਜੀਟਲ ਭੁਗਤਾਨ ਵਰਗੇ ਹੋਰ ਪਲੇਟਫਾਰਮ ਦੇ ਜ਼ਰੀਏ ਵੀ ਪੈਸੇ ਨਹੀਂ ਕਢਵਾ ਸਕਦੇ ਸਨ। ਇਸ ਤੋਂ ਇਲਾਵਾ ਵਿਦੇਸ਼ੀ ਮੁਦਰਾ ਸੇਵਾਵਾਂ ਅਤੇ ਕ੍ਰੈਡਿਟ ਕਾਰਡ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਯੈੱਸ ਬੈਂਕ ਨੇ ਟਵੀਟ ਕੀਤਾ ਹੈ, 'ਆਈ.ਐਮ.ਪੀ.ਐਸ./ਐਨ.ਈ.ਐਫ.ਟੀ. ਸੇਵਾਵਾਂ ਹੁਣ ਸ਼ੁਰੂ ਹੋ ਗਈਆਂ ਹਨ।' ਬੈਂਕ ਨੇ ਕਿਹਾ, 'ਤੁਸੀਂ ਦੂਜੇ ਬੈਂਕ ਖਾਤਿਆਂ ਵਿਚੋਂ ਯੈੱਸ ਬੈਂਕ ਦੇ ਕ੍ਰੈਡਿਟ ਕਾਰਡ ਬਕਾਏ ਅਤੇ ਕਰਜ਼ਿਆਂ ਦਾ ਭੁਗਤਾਨ ਕਰ ਸਕਦੇ ਹੋ।' ਬੈਂਕ ਨੇ ਕਿਹਾ ਹੈ ਕਿ ਉਸਦੇ ਏ.ਟੀ.ਐਮ. ਵੀ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਗਾਹਕ ਨਿਰਧਾਰਤ ਰਾਸ਼ੀ ਕਢਵਾ ਸਕਦੇ ਹਨ।
ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਵਿਦੇਸ਼ਾਂ 'ਚ ਫਸੇ Yes Bank ਦੇ 40,000 ਗਾਹਕ, ਕੈਸ਼ ਕਰੰਸੀ ਬਦਲੇ ਖਰੀਦੇ ਸਨ ਪ੍ਰੀਪੇਡ ਕਾਰਡ
RBI ਤੁਹਾਡੇ ਬੈਂਕ ਚੈੱਕ 'ਚ ਕਰ ਸਕਦਾ ਹੈ ਵੱਡਾ ਬਦਲਾਅ, SC ਨੇ ਦਿੱਤੇ ਸੁਝਾਅ
NEXT STORY