ਅੰਮ੍ਰਿਤਸਰ, (ਛੀਨਾ)- ਜੀ. ਐੱਸ. ਟੀ. ਦੇ ਮਾਮਲੇ 'ਚ ਵਪਾਰੀਆਂ ਦਾ ਇਕ ਵਫਦ ਕਾਂਗਰਸ ਵਪਾਰ ਸੈੱਲ ਦੇ ਸੂਬਾ ਚੇਅਰਮੈਨ ਜਤਿੰਦਰਪਾਲ ਸਿੰਘ ਬੇਦੀ ਤੇ ਸ਼ਹਿਰੀ ਪ੍ਰਧਾਨ ਗਿੰਨੀ ਭਾਟੀਆ ਦੀ ਅਗਵਾਈ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਚੰਡੀਗੜ੍ਹ 'ਚ ਮਿਲਿਆ। ਇਸ ਮੌਕੇ ਪ੍ਰਧਾਨ ਗਿੰਨੀ ਭਾਟੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਨਾਂ ਤਿਆਰੀ ਤੋਂ ਜੀ. ਐੱਸ. ਟੀ. ਦੇ ਲਏ ਗਏ ਫੈਸਲੇ ਕਾਰਨ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਪਾਰੀਆਂ ਲਈ ਹਰ ਮਹੀਨੇ ਰਿਟਰਨਾਂ ਭਰਨਾ ਜਿਥੇ ਬਹੁਤ ਔਕੜਾਂ ਭਰਿਆ ਕੰਮ ਹੈ, ਉਥੇ ਜੀ. ਐੱਸ. ਟੀ. ਨੇ ਕਾਰੋਬਾਰ ਦਾ ਭੱਠਾ ਹੀ ਬਿਠਾ ਕੇ ਰੱਖ ਦਿੱਤਾ ਹੈ।
ਗਿੰਨੀ ਭਾਟੀਆ ਨੇ ਖਜ਼ਾਨਾ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਵਪਾਰੀਆਂ ਦਾ ਮੁੱਦਾ ਕੇਂਦਰ ਸਰਕਾਰ ਸਾਹਮਣੇ ਉਠਾ ਕੇ ਵਪਾਰੀਆਂ ਨੂੰ ਇਸ ਮੁਸੀਬਤ ਤੋਂ ਬਚਾਇਆ ਜਾਵੇ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਪਾਰੀਆ ਦੇ ਵਿਚਾਰਾਂ ਨੂੰ ਬੜੇ ਹੀ ਧਿਆਨ ਨਾਲ ਸੁਣਨ ਉਪਰੰਤ ਜੀ. ਐੱਸ. ਟੀ. ਦਾ ਮਾਮਲਾ ਕੇਂਦਰ ਸਰਕਾਰ ਦੇ ਸਾਹਮਣੇ ਉਠਾਉਣ ਦਾ ਭਰੋਸਾ ਦਿਵਾਇਆ। ਇਸ ਸਮੇਂ ਜ਼ਿਲਾ ਚੇਅਰਮੈਨ ਰਾਜੂ ਕਿੰਗ, ਬਿੰਨੀ ਕਨੌਜੀਆ, ਸ਼ੈਂਕੀ ਭਾਟੀਆ, ਵਿਜੇ ਸ਼ਰਮਾ, ਵਿਕਰਮ ਅਰੋੜਾ, ਪਵਨ ਭਾਟੀਆ, ਕਰਨ ਕੁਮਾਰ, ਦਵਿੰਦਰ ਸਿੰਘ ਤੇ ਹੋਰ ਵੀ ਬਹੁਤ ਸਾਰੇ ਵਪਾਰੀ ਹਾਜ਼ਰ ਸਨ।
ਬੁਲਾਰੀਆ ਦੀ ਅਗਵਾਈ 'ਚ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਸੋਨੂੰ
NEXT STORY