ਜਲੰਧਰ (ਧਵਨ) - ਚੌਥੇ ਕੌਮਾਂਤਰੀ ਯੋਗ ਦਿਹਾੜੇ ਮੌਕੇ ਬੀ. ਐੱਸ. ਐੱਫ. ਪੰਜਾਬ ਫਰੰੰਟੀਅਰ ਵਲੋਂ ਆਪਣੇ ਸਾਰੇ ਵਿਭਾਗਾਂ 'ਚ ਕੌਮਾਂਤਰੀ ਸਰਹੱਦ ਚੌਕੀ ਪੱਧਰ ਤਕ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਯੋਗ ਕੈਂਪਾਂ 'ਚ ਬੀ. ਐੱਸ. ਐੱਫ. ਦੇ ਸਾਰੇ ਅਹੁਦੇਦਾਰਾਂ, ਮੁਲਾਜ਼ਮਾਂ, ਅਧਿਕਾਰੀਆਂ ਤੇ ਜਵਾਨਾਂ ਨੇ ਹਿੱਸਾ ਲਿਆ।
ਫਰੰਟੀਅਰ ਮੁੱਖ ਦਫਤਰ 'ਚ ਸਥਿਤ ਬੀ. ਐੱਸ. ਐੱਫ. ਜਲੰਧਰ ਵਿਚ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਆਈ. ਜੀ. ਮੁਕੁਲ ਗੋਇਲ ਨੇ ਕੀਤੀ। ਇਸ ਮੌਕੇ 546 ਕਰਮਚਾਰੀਆਂ ਤੇ ਬੀ. ਐੱਸ. ਐੱਫ. ਵਲੋਂ ਆਯੋਜਿਤ ਸਮਰ ਕੈਂਪ ਵਿਚ 40 ਬੱਚਿਆਂ ਨੇ ਹਿੱਸਾ ਲਿਆ।
ਆਈ. ਜੀ. ਮੁਕੁਲ ਗੋਇਲ ਨੇ ਜਵਾਨਾਂ ਨੂੰ ਯੋਗ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਤਨ ਤੇ ਮਨ ਦੋਵਾਂ ਨੂੰ ਨਿਰੋਗ ਰੱਖਣ ਦਾ ਇਕ ਸਾਧਾਰਨ ਉਪਾਅ ਹੈ। ਯੋਗ ਨਾਲ ਇਕ ਜਵਾਨ ਆਪਣੇ ਜੀਵਨ ਵਿਚ ਪੈਦਾ ਹੋਏ ਤਣਾਅ ਨੂੰ ਦੂਰ ਕਰ ਸਕਦਾ ਹੈ। ਇਸ 'ਚ ਬੀ.ਐੱਸ. ਐੱਫ. ਦੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਫਰੰਟੀਅਰ 'ਚ ਫੈਲੇ ਬੀ. ਐੱਸ. ਐੱਫ. ਜਲੰਧਰ ਦੇ ਪਰਿਵਾਰ ਭਲਾਈ ਕੇਂਦਰ 'ਚ ਸ਼੍ਰੀਮਤੀ ਜਿਯੋਤਿਸਨਾ ²ਸ਼ਰਮਾ, ਮੀਤ ਪ੍ਰਧਾਨ ਬੀ. ਐੱਸ. ਐੱਫ. ਵਾਈਵਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਫਰੰਟੀਅਰ ਦੀ ਅਗਵਾਈ ਵਿਚ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ।
ਸੁਖਬੀਰ ਬਾਦਲ ਅੱਜ ਤੋਂ ਵਿਦੇਸ਼ ਦੌਰੇ 'ਤੇ
NEXT STORY