ਬਾਬਾ ਬਕਾਲਾ ਸਾਹਿਬ (ਅਠੌਲਾ) - ਬੀਤੇ ਦਿਨੀਂ ਮਾਤਾ ਗੰਗਾ ਇਨਕਲੇਵ ਬਾਬਾ ਬਕਾਲਾ ਸਾਹਿਬ ਵਿਖੇ ਘਰ ਦੇ ਬਾਹਰ ਹੀ ਇਕ ਨੌਜਵਾਨ ਸੰਦੀਪ ਸਿੰਘ (24) ਦਾ ਪੁਰਾਣੀ ਰੰਜਿਸ਼ ਕਾਰਨ ਰਾਤ 9ਵਜੇਂ ਦੇ ਕਰੀਬ ਦੋ ਮੋਟਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮੌਕੇ ਪੁਲਸ ਨੂੰ ਕਾਤਲਾਂ ਦਾ ਮੋਬਾਈਲ ਫੋਨ ਬਰਾਮਦ ਹੋਇਆ ਸੀ, ਜਿਸ ਦੀ ਲੋਕੇਸ਼ਨ ਦੇ ਆਧਾਰ 'ਤੇ ਪੁਲਸ ਨੇ ਇਕ ਕਾਤਲ ਨੂੰ ਕਾਬੂ ਕਰ ਲਿਆ ਸੀ ਤੇ ਦੂਜਾ ਭਗੌੜਾ ਹੋ ਗਿਆ ਸੀ। ਭਗੌੜੇ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਐਤਵਾਰ ਪਰਿਵਾਰਕ ਮੈਂਬਰਾਂ ਪਿਤਾ ਲਖਵਿੰਦਰ ਸਿੰਘ, ਮਾਤਾ ਮਨਜੀਤ ਕੌਰ, ਭਰਾ ਗੁਰਵਿੰਦਰ ਸਿੰਘ, ਭਰਾ ਸੁਰਿੰਦਰ ਸਿੰਘ, ਮਾਮਾ ਕੁਲਦੀਪ ਸਿੰਘ, ਚਾਚਾ ਜਸਵਿੰਦਰ ਸਿੰਘ ਤੇ ਸੈਂਕੜੇ ਦੋਸਤਾਂ ਨੇ ਰੋਸ ਦਿਖਾਵਾ ਕੀਤਾ, ਜੋ ਕਿ ਘਰ ਤੋਂ ਚੱਲ ਕੇ ਡੀ. ਐੱਸ. ਪੀ. ਦਫਤਰ ਵਿਖੇ ਸਮਾਪਤ ਹੋਇਆ। ਇਸ ਮੌਕੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਤੇ ਪੰਜਾਬ ਪੁਲਸ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਐਤਵਾਰ ਦਾ ਦਿਨ ਹੋਣ ਕਾਰਨ ਡੀ. ਐੱਸ. ਪੀ. ਦਾ ਦਫਤਰ ਬੰਦ ਸੀ। ਉੱਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਤੁਹਾਡੀ ਗੱਲ ਡੀ. ਐੱਸ. ਪੀ. ਸਾਹਿਬ ਤੱਕ ਪਹੁੰਚਾ ਦਿੱਤੀ ਜਾਵੇਗੀ ਤੇ ਤੁਸੀਂ ਸਵੇਰੇ ਆ ਕੇ ਉਨ੍ਹਾਂ ਨੂੰ ਮਿਲ ਲੈਣਾ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜੇਕਰ 72 ਘੰਟਿਆਂ 'ਚ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਹਾਈਵੇ ਜਾਮ ਕੀਤਾ ਜਾਵੇਗਾ ਤੇ ਪਾਕਿਸਤਾਨ ਵਾਲੀ ਬੱਸ ਵੀ ਰੋਕੀ ਜਾਵੇਗੀ।
ਇਸ ਸਬੰਧੀ ਜਦੋਂ ਡੀ. ਐੱਸ. ਪੀ. ਹਰਪ੍ਰੀਤ ਸਿੰਘ ਨਾਲ ਫੋਨ 'ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਦੋਸ਼ੀ ਨੂੰ ਫੜ ਲਿਆ ਸੀ ਤੇ ਭਗੌੜੇ ਦੋਸ਼ੀ ਦੀ ਭਾਲ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਤੇ ਉਸ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਥਰਮਲ ਮੁਲਾਜ਼ਮਾਂ ਵਲੋਂ ਡਾਇਰੈਕਟਰ ਦਾ ਘਿਰਾਓ
NEXT STORY