ਕਿੰਸ਼ਾਸਾ (ਕਾਂਗੋ) (ਭਾਸ਼ਾ) : ਇਸਲਾਮਿਕ ਸਟੇਟ (ਆਈਐੱਸ) ਸਮੂਹ ਨਾਲ ਜੁੜੇ ਕੱਟੜਪੰਥੀ ਬਾਗੀਆਂ ਨੇ ਪੂਰਬੀ ਕਾਂਗੋ ਵਿਚ ਘੱਟੋ-ਘੱਟ 13 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ ਅਤੇ ਕੁਝ ਹੋਰਾਂ ਨੂੰ ਅਗਵਾ ਕਰ ਲਿਆ ਹੈ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਆਈਐੱਸ ਨਾਲ ਜੁੜੇ ਅਲਾਇਡ ਡੈਮੋਕ੍ਰੇਟਿਕ ਫੋਰਸਿਜ਼ ਦੇ ਬਾਗੀਆਂ ਨੇ ਉੱਤਰੀ ਕਿਵੂ ਸੂਬੇ ਦੇ ਮਾਬੀਸੀਓ ਪਿੰਡ ਵਿਚ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਖੇਤਰ ਦੇ ਪ੍ਰਸ਼ਾਸਕ ਕਰਨਲ ਐਲਨ ਕਿਵੇਵਾ ਨੇ ਸਰਕਾਰੀ ਟੈਲੀਵਿਜ਼ਨ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੇਰ ਸ਼ਾਮ ਹੋਏ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਔਰਤਾਂ ਵੀ ਸ਼ਾਮਲ ਹਨ। ਹਮਲਿਆਂ ਦੌਰਾਨ ਘਰਾਂ ਨੂੰ ਸਾੜਿਆ ਅਤੇ ਲੁੱਟਿਆ ਵੀ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
40 ਮਿੰਟਾਂ 'ਚ ਪਹੁੰਚ ਜਾਓਗੇ ਦਿੱਲੀ ਤੋਂ ਅਮਰੀਕਾ, ਜਾਣੋ Elon Musk ਦਾ ਉਹ ਪਲਾਨ ਜੋ ਕਰੇਗਾ ਇਹ ਮੁਮਕਿਨ!
NEXT STORY