ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਥਾਣਾ ਸਦਰ ਪੁਲਸ ਨੇ ਮਜ਼ਦੂਰ ਨੂੰ ਬੰਨ ਕੇ ਕੁੱਟਮਾਰ ਕਰਨ ਅਤੇ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਲੰਬੀ ਢਾਬ ਨਿਵਾਸੀ ਜਗਮੀਤ ਸਿੰਘ ਉਰਫ ਨਿੱਕਾ ਨੇ ਥਾਣੇ ਆ ਕੇ ਬਿਆਨ ਲਖਵਾਇਆ ਸੀ ਕਿ ਉਹ ਗਰੋਵਰ ਭੱਠਾ ਬੱਲਮਗੜ੍ਹ ਰੋੜ ਪਿੰਡ ਬਧਾਈ ਵਿਚ ਮਾਲਕ ਰਾਜ਼ੇਸ਼ ਗਰੋਵਰ ਦੇ ਭੱਠੇ ’ਤੇ ਆਇਸ਼ਰ ਟਰੈਕਟਰ ਸਮੇਤ ਟਰਾਲੀ ਕੱਚੀਆ ਇੱਟਾ ਦੀ ਭਰਭਾਈ ਦਾ ਕੰਮ ਕਰਦਾ ਹੈ। ਜਿਸਨੇ ਕਰੀਬ 8/9 ਮਹੀਨੇ ਕੰਮ ਕੀਤਾ। ਮਾਲਕਾ ਪਾਸੋਂ 180000 ਰੁਪਏ ਲੈਣੇ ਸਨ। ਮਾਲਕ ਨੇ 30000 ਰੁਪਏ ਦੇ ਦਿੱਤੇ। ਜਦੋਂ ਇਕ ਮਹੀਨੇ ਬਾਅਦ ਬਾਕੀ ਦੇ ਪੈਸੇ ਮਾਲਕ ਗਰੋਵਰ ਪਾਸੋਂ ਲੈਣ ਲਈ ਗਿਆ ਤਾਂ ਮਾਲਕ ਰਾਜੇਸ਼ ਗਰੋਵਰ ਨੇ ਕਿਹਾ ਕਿ ਤੂੰ ਪੈਸੇ ਮੁਨੀਮ ਸੁਖਚੈਨ ਸਿੰਘ ਉਰਫ ਸੋਨੂੰ ਅਤੇ ਵਕੀਲ ਸਿੰਘ ਪਾਸੋਂ ਲੈ ਜਾਂਵੀ।
ਇਹ ਵੀ ਪੜ੍ਹੋ : ਮੁਕਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਟਰੈਕਟਰ ਨਾਲ ਬੰਨ੍ਹ ਕੇ ਨੌਜਵਾਨ ਦੀ ਕੁੱਟਮਾਰ, ਬਣਾਈ ਵੀਡੀਓ
ਫਿਰ ਵਾਰ-ਵਾਰ ਕਹਿਣ ਦੇ ਬਾਵਜੂਦ ਦੋਵੇਂ ਮੁਨੀਮ ਲਾਰੇ ਲਾਉਂਦੇ ਰਹੇ ਅਤੇ ਪੈਸੇ ਨਹੀਂ ਦਿਤੇ। ਫਿਰ ਇਕ ਦਿਨ ਪਹਿਲਾਂ ਤਾਂ ਉਸਨੂੰ ਘੇਰ ਕੇ ਕੁੱਟ-ਮਾਰ ਕੀਤੀ ਅਤੇ ਫਿਰ ਟ੍ਰੈਕਟਰ ਨਾਲ ਬੰਨ ਕੇ ਕੁੱਟਿਆ ਗਿਆ। ਜਿਸ ਦੀ ਵੀਡੀਓ ਕਲਿੱਪ ਸੁਖਚੈਨ ਸਿੰਘ ਉਰਫ ਸੋਨੂੰ ਤੇ ਵਕੀਲ ਸਿੰਘ ਵਲੋਂ ਬਣਾਈ ਗਈ ਜੋ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ। ਪੁਲਸ ਵੱਲੋਂ ਮੁਦਈ ਦੇ ਬਿਆਨ ’ਤੇ ਮੁਕੱਦਮਾ ਦਰਜ ਕਰਕੇ ਸੁਖਚੈਨ ਸਿੰਘ ਉਰਫ ਸੋਨੂੰ ਅਤੇ ਵਕੀਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕੋਵਿਡ ਦੌਰਾਨ ਜੱਚਾ-ਬੱਚਾ ਸਿਹਤ ਸੇਵਾਵਾਂ ਸਫ਼ਲਤਾ ਪੂਰਵਕ ਪ੍ਰਦਾਨ ਕੀਤੀਆਂ ਜਾ ਰਹੀਆਂ : ਡਾ. ਕੰਗ
NEXT STORY