ਸਮਾਣਾ (ਦਰਦ, ਅਸ਼ੋਕ)- ਸਮਾਣਾ-ਪਟਿਆਲਾ ਸੜਕ ’ਤੇ ਵਾਪਰੇ ਇਕ ਭਿਆਨਕ ਕਾਰ ਹਾਦਸੇ ’ਚ 24 ਸਾਲਾ ਨੌਜਵਾਨ ਡਾਕਟਰ ਦੀ ਮੌਤ ਹੋ ਗਈ। ਉਸ ਦੀ ਪਛਾਣ ਡਾ. ਰਚਿਤ ਡੈਬਲੇ ਪੁੱਤਰ ਭੁਪਿੰਦਰ ਭੂਸ਼ਣ ਨਿਵਾਸੀ ਸਿਨੇਮਾ ਚੌਕ ਸਮਾਣਾ ਵਜੋਂ ਹੋਈ।
ਜਾਣਕਾਰੀ ਅਨੁਸਾਰ ਐੱਮ.ਬੀ.ਬੀ.ਐੱਸ. ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਬੁੱਧਵਾਰ ਡਾ. ਰਚਿਤ ਪਟਿਆਲਾ ਦੇ ਇਕ ਹਾਰਟ ਹਸਪਤਾਲ ’ਚ ਜੁਆਇਨ ਕਰ ਕੇ ਪਹਿਲੇ ਦਿਨ ਦੀ ਡਿਊਟੀ ਉਪਰੰਤ ਦੁਪਹਿਰ ਬਾਅਦ ਕਾਰ ਰਾਹੀਂ ਸਮਾਣਾ ਵਾਪਸ ਆ ਰਿਹਾ ਸੀ। ਪਿੰਡ ਚੋਂਹਠ-ਖੇੜੀ ਨੇੜੇ ਸੰਤੁਲਣ ਵਿਗੜ ਜਾਣ ਕਾਰਨ ਕਾਰ ਸੜਕ ਕਿਨਾਰੇ ਇਕ ਦਰੱਖ਼ਤ ਨਾਲ ਜਾ ਟਕਰਾਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ। ਗੰਭੀਰ ਹਾਲਤ ’ਚ ਪਟਿਆਲਾ ਲੈ ਜਾਣ ’ਤੇ ਡਾਕਟਰਾਂ ਨੇ ਡਾ. ਰਚਿਤ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ-ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ, ਜਦਕਿ ਉਸ ਦੀ ਭੈਣ ਵੀ ਇਕ ਡਾਕਟਰ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਤਰੀ ਡਾ. ਬਲਜੀਤ ਕੌਰ ਦੇ ਹੁਕਮਾਂ ’ਤੇ ਪਟਿਆਲਾ ’ਚ ਬਾਲ ਭੀਖ ਵਿਰੁੱਧ ਕਾਰਵਾਈ, 4 ਬੱਚੇ ਕਰਵਾਏ ਰੈਸਕਿਊ
NEXT STORY