ਬਠਿੰਡਾ (ਵਰਮਾ) : ਇੱਥੇ ਪਿੰਡ ਮਛਾਣਾ 'ਚ ਇੱਕ ਨੌਜਵਾਨ ਨੇ ਆਪਣੀ ਮੰਗੇਤਰ ਅਤੇ ਹੋਣ ਵਾਲੇ ਸਹੁਰਿਆਂ ਵਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰਨ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਨਿਗਲ ਕੇ ਆਪਣੀ ਜਾਨ ਲੈ ਲਈ। ਪੁਲਸ ਨੇ ਮੰਗੇਤਰ ਅਤੇ ਉਸਦੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਛਾਣਾ ਦੇ ਵਸਨੀਕ ਸੋਮੀ ਸਿੰਘ ਨੇ ਥਾਣਾ ਸੰਗਤ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਪੁੱਤਰ ਲਵਜੀਤ ਸਿੰਘ (22) ਦੀ ਮੰਗਣੀ ਸੰਗਤ ਮੰਡੀ ਦੇ ਰਹਿਣ ਵਾਲੇ ਲੱਖਾ ਸਿੰਘ ਦੀ ਧੀ ਮਨੀਸ਼ਾ ਨਾਲ ਹੋਈ ਸੀ।
ਹਾਲਾਂਕਿ, ਮਨੀਸ਼ਾ ਅਤੇ ਉਸਦੇ ਪਰਿਵਾਰ ਨੇ ਬਾਅਦ ਵਿਚ ਉਸਦੇ ਪੁੱਤਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਉਸਦਾ ਪੁੱਤਰ ਲਵਜੀਤ ਦੁਖੀ ਹੋ ਗਿਆ ਅਤੇ ਇਸ ਮਾਨਸਿਕ ਪਰੇਸ਼ਾਨੀ ਕਾਰਨ ਜ਼ਹਿਰ ਨਿਗਲ ਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮਨੀਸ਼ਾ, ਉਸਦੇ ਪਿਤਾ ਲੱਖਾ ਸਿੰਘ ਅਤੇ ਮਾਂ ਵੀਰਪਾਲ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਫਿਰੋਜ਼ਪੁਰ ਪੁਲਸ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ
NEXT STORY