ਗੁਰੂ ਕਾ ਬਾਗ (ਭੱਟੀ)-ਬੀਤੇ ਕੱਲ੍ਹ ਲਾਹੌਰ ਬ੍ਰਾਂਚ ਨਹਿਰ ਪੁਲ ਸੰਗਤਪੁਰਾ ਨੇੜੇ ਇਕ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਦੀ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਅੱਜ ਨਹਿਰ ’ਚੋਂ ਬਾਹਰ ਕੱਢਿਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਸਪਿੰਦਰ ਸਿੰਘ (28) ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਪਿੰਡੀ (ਫਤਿਹਗੜ ਚੂੜੀਆਂ) ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਮਾਪਿਆਂ ਦਾ ਇਕਲੌਤਾ ਪੁੱਤ ਸੀ। ਆਪਣੀ ਐਕਟਿਵਾ ਸਕੂਟਰੀ ਨੰ. ਪੀ ਬੀ 06 ਜੀ 7085 ’ਤੇ ਨਹਿਰ ਦੇ ਪੁਲ ਨੇੜੇ ਆ ਕੇ ਪੈਰੀਂ ਪਾਈਆਂ ਚੱਪਲਾਂ ਨੂੰ ਉਤਾਰ ਕੇ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ’ਤੇ ਨਹਿਰ ਦੇ ਗਾਰਡ ਵੱਲੋਂ ਥਾਣਾ ਝੰਡੇਰ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਤੇ ਸਕੂਟਰੀ ’ਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਘਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਉਨ੍ਹਾਂ ਵੱਲੋਂ ਉੱਥੇ ਪੁੱਜ ਕੇ ਅੱਜ ਗੋਤਾਖੋਰਾਂ ਨੂੰ ਬਲਾਇਆ ਗਿਆ ਤੇ ਉਨ੍ਹਾਂ ਦੀ ਮਦਦ ਨਾਲ ਇਸ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।
ਇਸ ਮੌਕੇ ਜਸਪਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਅੱਗੇ ਵੀ ਘਰੋਂ ਅਕਸਰ ਹੀ ਚਲਾ ਜਾਂਦਾ ਸੀ ਤੇ ਫਿਰ ਮੁੜ ਕੇ ਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਵੀ ਚੱਲ ਰਿਹਾ ਸੀ। ਉਧਰ ਥਾਣਾ ਝੰਡੇਰ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Big Breaking: ਤਰਨਤਾਰਨ 'ਚ ਪੁਲਸ ਵੱਲੋਂ ਲੁਟੇਰਿਆਂ ਦਾ ਐਨਕਾਊਂਟਰ, ਇਕ ਲੁਟੇਰੇ ਦੀ ਹੋਈ ਮੌਤ
NEXT STORY