ਨੂਰਮਹਿਲ (ਸ਼ਰਮਾ) : ਕਰੀਬੀ ਪਿੰਡ ਭੰਡਾਲ ਬੂਟਾ ਦੇ ਨੌਜਵਾਨ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ (25) ਵਜੋਂ ਹੋਈ ਹੈ। ਥਾਣਾ ਨੂਰਮਹਿਲ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਬਲਵਿੰਦਰ ਪਾਲ (59) ਨੇ ਕਿਹਾ ਕਿ ਉਸ ਦੇ ਛੋਟੇ ਭਰਾ ਜੋਗਿੰਦਰ ਪਾਲ ਸਿੰਘ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਦੇ ਤਿੰਨ ਮੁੰਡੇ ਹਨ। ਜੋਗਿੰਦਰ ਪਾਲ ਦਾ ਸਭ ਤੋਂ ਵੱਡਾ ਮੁੰਡਾ ਵਿਨੇ ਲਿਵਲਾਨ ਗਿਆ ਹੋਇਆ ਹੈ, ਉਸ ਤੋਂ ਛੋਟਾ ਮੁੰਡਾ ਦੀਪਕ ਕੁਮਾਰ ਹੈ ਸਭ ਤੋਂ ਛੋਟਾ ਮਨਦੀਪ ਕੁਮਾਰ ਹੈ। ਦੀਪਕ ਬੀ-ਕਾਮ ਪਾਸ ਸੀ। ਉਸਨੇ ਅਮਰੀਕਾ ਜਾਣ ਲਈ ਫਾਈਲ ਅਪਲਾਈ ਕੀਤੀ ਸੀ। ਕਰੀਬ 5 ਦਿਨ ਪਹਿਲਾਂ ਉਸਦਾ ਵੀਜ਼ਾ ਰਿਫਿਊਜ਼ ਹੋ ਗਿਆ, ਜਿਸ ਦੇ ਚੱਲਦਿਆਂ ਉਹ ਪਰੇਸ਼ਾਨ ਰਹਿਣ ਲੱਗ ਗਿਆ ਸੀ।
ਇਹ ਵੀ ਪੜ੍ਹੋ- ਆਪਣੇ ਜਿਗਰ ਦੇ ਟੋਟੇ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੋਈ ਮਾਂ, ਵਜ੍ਹਾ ਜਾਣ ਪਸੀਜ ਜਾਵੇਗਾ ਦਿਲ
ਬਲਵਿੰਦਰ ਪਾਲ ਨੇ ਦੱਸਿਆ ਕਿ ਬੀਤੇ ਦਿਨੀਂ ਦੀਪਕ ਦੀ ਮਾਂ ਬਲਜੀਤ ਕੌਰ ਆਪਣੇ ਪੇਕੇ ਘਰ ਹਰੀਪੁਰ ਖਾਲਸਾ (ਫਿਲੌਰ) ਗਈ ਹੋਈ ਸੀ। ਇਸ ਦੌਰਾਨ ਐਤਵਾਰ ਰਾਤ ਉਸਦਾ ਭਤੀਜਾ ਦੀਪਕ ਰੋਟੀ ਖਾਣ ਤੋਂ ਬਾਅਦ ਘਰ 'ਚ ਸੋ ਗਿਆ ਪਰ ਸੋਮਵਾਰ ਸਵੇਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਮੌਕੇ ਜਦੋਂ ਘਰ ਅੰਦਰ ਜਾ ਕੇ ਦੇਖਿਆ ਗਿਆ ਤਾਂ ਦੀਪਕ ਨੇ ਖ਼ੁਦ ਨੂੰ ਫਾਹ ਲਗਾ ਕੇ ਖ਼ੁਦਕੁਸ਼ੀ ਕਰ ਲਈ ਸੀ। ਪਰਿਵਾਰ ਨੇ ਉਸ ਨੂੰ ਜਲਦ ਤੋਂ ਜਲਦ ਪ੍ਰਾਈਵੇਟ ਹਸਪਤਾਲ ਪਹੁੰਚਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀਪਕ ਦੇ ਚਾਚੇ ਬਲਵਿੰਦਰ ਨੇ ਦੱਸਿਆ ਕਿ ਵੀਜ਼ਾ ਰਿਫਿਊਜ਼ਲ ਆਉਣ ਕਾਰਨ ਉਸਦੇ ਭਤੀਜੇ ਨੇ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ ਤੇ ਇਸ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸਦਾ ਭਤੀਜਾ ਬੀ.ਕਾਮ ਪਾਸ ਸੀ ਅਤੇ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਅਜਿਹਾ ਹੋ ਨਹੀਂ ਸਕਿਆ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਹਾਦਸੇ ਦੌਰਾਨ ਮਾਰੇ ਗਏ ਦਲਵੀਰ ਦੀ ਪਿੰਡ ਪੁੱਜੀ ਲਾਸ਼, ਇਕਲੌਤੇ ਪੁੱਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮਨਜਿੰਦਰ ਸਿਰਸਾ ਤੇ ਸੁਖਪਾਲ ਖਹਿਰਾ 'ਤੇ ਵਰ੍ਹੇ CM ਮਾਨ, ਕਹੀ ਇਹ ਗੱਲ
NEXT STORY