ਫਤਿਹਗੜ੍ਹ ਸਾਹਿਬ (ਜਗਦੇਵ, ਟਿਵਾਣਾ) — 7 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ 'ਚ ਇਟਲੀ ਗਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਪਤਾਰਸੀ ਦਾ ਨੌਜਵਾਨ ਪਿਛਲੇ ਚਾਰ ਮਹੀਨਿਆਂ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰ ਕਾਫੀ ਪ੍ਰੇਸ਼ਾਨੀ ਦੇ ਆਲਮ 'ਚ ਹਨ। ਨੌਜਵਾਨ ਪਰਵਿੰਦਰ ਸਿੰਘ ਦੀ ਭਾਲ ਨੂੰ ਲੈ ਕੇ ਉਸ ਦੇ ਪਿਤਾ ਨਿਰਮਲ ਵਲੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਂ ਮੰਗ ਪੱਤਰ ਦਿੱਤਾ ਗਿਆ, ਜਿਸ 'ਚ ਮੰਗੀ ਕੀਤੀ ਗਈ ਕਿ ਉਸ ਦੇ ਲੜਕੇ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ ਤੇ ਵਾਪਸ ਲਿਆਂਦਾ ਜਾਵੇ।
ਇਸ ਮੌਕੇ ਨੌਜਵਾਨ ਪਰਵਿੰਦਰ ਦੇ ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ 7 ਸਾਲਾ ਤੋਂ ਇਟਲੀ ਗਿਆ ਹੋਇਆ ਹੈ ਤੇ ਉਸ ਦੀ ਆਮ ਘਰਦਿਆਂ ਨਾਲ ਗੱਲ ਹੁੰਦੀ ਰਹਿੰਦੀ ਸੀ ਪਰ ਲਗਭਗ 4 ਮਹੀਨਿਆਂ ਤੋਂ ਉਸ ਦਾ ਫੋਨ ਨਹੀਂ ਆਇਆ। ਉਸ ਨੇ ਦੱਸਿਆ ਕਿ 9 ਸਤੰਬਰ 2017 ਨੂੰ ਲੜਕੇ ਪਰਵਿੰਦਰ ਸਿੰਘ ਨੇ ਫੋਨ 'ਤੇ ਕਿਹਾ ਸੀ ਕਿ ਹੁਣ ਉਸ ਕੋਲ ਕੋਈ ਕੰਮਕਾਰ ਨਹੀਂ ਹੈ ਤੇ ਉਸ ਤੋਂ ਬਾਅਦ ਹੁਣ ਤਕ ਕੋਈ ਫੋਨ ਨਹੀਂ ਆਇਆ।
ਉਧਰ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਪਤਾਰਸੀ ਦੇ ਨਿਵਾਸੀ ਪਰਵਿੰਦਰ ਸਿੰਘ ਦੇ ਪਿਤਾ ਨਰਿੰਦਰ ਸਿੰਘ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਦਿੱਲੀ ਜਾ ਕੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਧਿਆਨ 'ਚ ਇਹ ਮਾਮਲਾ ਲਿਆਉਣਗੇ ਤੇ ਇਟਲੀ ਸਰਕਾਰ ਨਾਲ ਗੱਲਬਾਤ ਕਰਕੇ ਉਸ ਦਾ ਪਤਾ ਕਰਵਾਉਣਗੇ।
ਟਰੈਕਟਰ 'ਤੇ ਤਜਵੀਜ਼ ਟੈਕਸ ਵਾਪਸ ਲੈਣਾ ਵੱਡੀ ਜਿੱਤ : ਕਿਸਾਨ ਸੰਘਰਸ਼ ਕਮੇਟੀ
NEXT STORY