ਢਿਲਵਾਂ, (ਜ.ਬ.)– ਅੱਜ ਬਾਅਦ ਦੁਪਹਿਰ ਬਿਆਸ ਦਰਿਆ 'ਚ ਨਹਾਉਣ ਗਏ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਏ। ਇਹ ਦੋਵੇਂ ਨੌਜਵਾਨ ਪੁਸ਼ਕਰਨ ਸਿੰਘ (20) ਪੁੱਤਰ ਮਨਜੀਤ ਸਿੰਘ ਵਾਸੀ ਪੱਤੀ ਮਾਹਮਦ ਕੀ ਢਿਲਵਾਂ ਤੇ ਜਗਦੀਸ਼ ਸਿੰਘ ਸੰਨੀ (16) ਪੁੱਤਰ ਕੰਵਲਜੀਤ ਸਿੰਘ ਵਾਸੀ ਪੱਤੀ ਮਾਹਮਦ ਕੀ ਢਿਲਵਾਂ ਜੋ ਆਪਸ 'ਚ ਭੁਆ-ਮਾਮੇ ਦੇ ਪੁੱਤ ਹਨ। ਸ਼ਾਮ 7 ਵਜੇ ਤਕ ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਗੋਤਾਖੋਰਾਂ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਸ਼ਕਰਨ ਸਿੰਘ ਪਿਛਲੇ ਦੋ ਸਾਲਾਂ ਤੋਂ ਯੂ. ਏ. ਈ. 'ਚ ਕੰਮ ਕਰਦਾ ਸੀ ਤੇ ਉਹ ਕੁਝ ਮਹੀਨੇ ਪਹਿਲਾਂ ਹੀ ਯੂ. ਏ. ਈ. ਤੋਂ ਆਇਆ ਸੀ।
ਨਵੀਂ ਕੋਠੀ 'ਚੋਂ 10 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
NEXT STORY