ਅਬੋਹਰ (ਸੁਨੀਲ) : ਸਥਾਨਕ ਠਾਕਰ ਆਬਾਦੀ ਚ ਆਪਣੇ ਨਾਨਕੇ ਆਏ ਇਕ ਨੌਜਵਾਨ ਦੀ ਬੁੱਧਵਾਰ ਦੁਪਹਿਰ ਨਸ਼ਾ ਜ਼ਿਆਦਾ ਕਰਨ ਨਾਲ ਮੌਤ ਹੋ ਗਈ। ਥਾਣਾ ਨੰਬਰ 2 ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਮਾਮਾ ਤੇ ਠਾਕਰ ਆਬਾਦੀ ਵਾਸੀ ਦੌਲਤ ਰਾਮ ਨੇ ਦੱਸਿਆ ਕਿ ਉਸਦਾ 16 ਸਾਲਾ ਭਾਣਜਾ ਰਾਹੁਲ ਪੁੱਤਰ ਕੇਵਲ ਸਿੰਘ ਵਾਸੀ ਫਰੀਦਕੋਟ ਬੀਤੇ ਦਿਨੀਂ ਇਥੇ ਰਹਿਣ ਆਇਆ ਸੀ।
ਦੌਲਤ ਰਾਮ ਨੇ ਦੱਸਿਆ ਕਿ ਉਸਦਾ ਭਾਣਜਾ ਨਸ਼ਾ ਕਰਦਾ ਸੀ ਬੁੱਧਵਾਰ ਦੁਪਹਿਰ ਉਹ ਬਾਥਰੂਮ ਵਿਚ ਨਹਾਉਣ ਗਿਆ ਅਤੇ ਕਾਫੀ ਸਮੇਂ ਤੱਕ ਬਾਹਰ ਨਹੀਂ ਆਇਆ ਤਾਂ ਉਨ੍ਹਾਂ ਨੇ ਬਾਥਰੂਮ ਵਿਚ ਜਾ ਕੇ ਦੇਖਿਆ ਤਾਂ ਉਹ ਬੇਹੋਸ਼ ਪਿਆ ਸੀ ਜਦੋਂ ਉਨ੍ਹਾਂ ਨੇ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ।
ਜੀ. ਐਸ. ਟੀ. ਦੇ ਲਾਗੂ ਹੋਣ ਨਾਲ ਸ਼੍ਰੋਮਣੀ ਕਮੇਟੀ ਨੂੰ ਹੋਵੇਗਾ 6 ਕਰੋੜ ਦਾ ਨੁਕਸਾਨ - ਪ੍ਰੋ. ਬਡੂੰਗਰ
NEXT STORY