ਬਠਿੰਡਾ (ਵਿਜੈ ਵਰਮਾ, ਸੁਖਵਿੰਦਰ) : ਇੱਥੇ ਬਠਿੰਡਾ-ਡੱਬਵਾਲੀ ਸੜਕ 'ਤੇ ਬੀਤੀ ਰਾਤ ਪਿੰਡ ਗੁਰੂਸਰ ਸੈਣੇਵਾਲਾ ਨੇੜੇ ਇੱਕ ਸਵਿੱਫਟ ਡਿਜ਼ਾਇਰ ਕਾਰ ਬੇਕਾਬੂ ਹੋ ਗਈ ਅਤੇ ਖੱਡ 'ਚ ਡਿੱਗ ਗਈ। ਹਾਦਸੇ ਤੋਂ ਬਾਅਦ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਡਰਾਈਵਰ ਕਾਰ 'ਚੋਂ ਬਾਹਰ ਨਹੀ ਨਿਕਲ ਸਕਿਆ ਅਤੇ ਕਾਰ 'ਚ ਹੀ ਜ਼ਿੰਦਾ ਸੜ ਗਿਆ।ਪਤਾ ਲੱਗਾ ਹੈ ਕਿ ਕਾਰ 'ਚ ਸੀ. ਐੱਨ. ਜੀ. ਕਿੱਟ ਲੱਗੀ ਹੋਈ ਸੀ, ਜਿਸ ਕਾਰਨ ਅੱਗ ਲੱਗ ਗਈ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਅੱਜ ਭਾਰੀ ਮੀਂਹ ਦਾ ਅਲਰਟ, ਇਨ੍ਹਾਂ 13 ਜ਼ਿਲ੍ਹਿਆਂ ਲਈ ਜਾਰੀ ਹੋਈ ਵੱਡੀ ਚਿਤਾਵਨੀ

ਜਾਣਕਾਰੀ ਅਨੁਸਾਰ ਬੀਤੀ ਰਾਤ 2.30 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਬਾਰੇ ਰਾਹਗੀਰਾਂ ਨੂੰ ਪਤਾ ਲੱਗਾ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਅਤੇ ਸਹਾਰਾ ਜਨਸੇਵਾ ਨੂੰ ਸੂਚਿਤ ਕੀਤਾ, ਜਦੋਂ ਕਿ ਸੰਗਤ ਥਾਣੇ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਦੇ ਅੰਦਰ ਫਸਿਆ ਨੌਜਵਾਨ ਸੜ ਕੇ ਮਰ ਚੁੱਕਾ ਸੀ। ਮ੍ਰਿਤਕ ਦੀ ਪਛਾਣ ਮੋਹਤੇਸ਼ ਨਾਰੰਗ ਉਰਫ਼ ਮੋਨੂੰ (36) ਪੁੱਤਰ ਰਮੇਸ਼ ਕੁਮਾਰ ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮਾਂ ਲਈ ਵੱਡੀ ਚਿੰਤਾ ਭਰੀ ਖ਼ਬਰ, ਡਿਊਟੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਹੋਇਆ ਖ਼ੁਲਾਸਾ

ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਇੱਕ ਪ੍ਰਾਪਰਟੀ ਡੀਲਰ ਸੀ। ਬੀਤੀ ਰਾਤ ਉਹ ਏਮਜ਼ ਹਸਪਤਾਲ ਗਿਆ ਸੀ, ਜਿੱਥੇ ਉਸ ਨੂੰ ਸਿੱਧਾ ਘਰ ਵਾਪਸ ਆਉਣਾ ਸੀ ਪਰ ਇਸ ਦੀ ਬਜਾਏ ਡੱਬਵਾਲੀ ਵੱਲ ਚਲਾ ਗਿਆ, ਜਿੱਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸਹਾਰਾ ਵਰਕਰਾਂ ਨੇ ਕਾਰ ਵਿਚੋਂ ਸੜੀ ਹੋਈ ਲਾਸ਼ ਨੂੰ ਕੱਢਿਆ ਅਤੇ ਪੁਲਸ ਜਾਂਚ ਤੋਂ ਬਾਅਦ ਇਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤ ਨੇ ਅਚਾਨਕ ਕਾਰ ਰੋਕ ਕੇ ਖੋਲ੍ਹ ਦਿੱਤੀ ਤਾਕੀ, ਵਾਪਰਿਆ ਹਾਦਸਾ ਦੇਖ ਕੰਬ ਗਏ ਸਭ
NEXT STORY