ਲੁਧਿਆਣਾ/ਹੰਬੜਾਂ (ਰਾਜ, ਧਾਲੀਵਾਲ) : ਇਕ ਪ੍ਰੇਮੀ ਜੋੜੇ ਨੇ ਪ੍ਰੇਮ ਵਿਆਹ ਕਰਕੇ ਆਪਣੀ ਨਵੀਂ ਦੁਨੀਆਂ ਵਸਾਈ ਸੀ ਪਰ ਉਨ੍ਹਾਂ ਦੇ ਪ੍ਰੇਮ ਵਿਆਹ ਦਾ 2 ਮਹੀਨਿਆਂ ਬਾਅਦ ਹੀ ਦੁਖ਼ਦਾਈ ਅੰਤ ਹੋ ਜਾਵੇਗਾ, ਇਹ ਕਦੇ ਨਹੀਂ ਸੀ ਸੋਚਿਆ। ਵਿਆਹ ਤੋਂ ਬਾਅਦ ਪਤੀ-ਪਤਨੀ ’ਚ ਛੋਟੀਆਂ-ਛੋਟੀਆਂ ਗੱਲਾਂ ਕਰ ਕੇ ਝਗੜਾ ਰਹਿਣ ਲੱਗਾ, ਜਿਸ ਕਾਰਨ ਪਤਨੀ ਆਪਣੇ ਪੇਕੇ ਚਲੀ ਗਈ, ਜਦੋਂ ਕਿ ਪਤੀ ਪਰੇਸ਼ਾਨ ਰਹਿਣ ਲੱਗਾ। 2 ਦਿਨ ਪਹਿਲਾਂ ਉਕਤ ਨੌਜਵਾਨ ਆਪਣੇ ਘਰੋਂ ਨਿਕਲਿਆ ਪਰ ਵਾਪਸ ਨਹੀਂ ਆਇਆ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਪਵੇਗਾ ਭਾਰੀ ਮੀਂਹ, ਮੌਸਮ ਮਹਿਕਮੇ ਨੇ ਕੀਤੀ ਭਵਿੱਖਬਾਣੀ
ਸ਼ੁੱਕਰਵਾਰ ਨੂੰ ਉਸ ਦੀ ਲਾਸ਼ ਬੀਰਮੀ ਸਥਿਤ ਇਕ ਦਰਖੱਤ ’ਤੇ ਲਟਕਦੀ ਮਿਲੀ। ਨੌਜਵਾਨ ਨੇ ਦਰੱਖਤ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤਰ੍ਹਾਂ 2 ਮਹੀਨੇ ’ਚ ਹੀ ਪ੍ਰੇਮ ਵਿਆਹ ਦਾ ਦੁਖ਼ਦਾਈ ਅੰਤ ਹੋ ਗਿਆ। ਮੌਕੇ ’ਤੇ ਪੁੱਜੀ ਥਾਣਾ ਪੀ. ਏ. ਯੂ. ਦੀ ਪੁਲਸ ਨੇ ਕਿਸੇ ਤਰ੍ਹਾਂ ਲਾਸ਼ ਨੂੰ ਥੱਲੇ ਉਤਾਰ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਪਹੁੰਚਾਇਆ। ਮ੍ਰਿਤਕ ਦੀ ਪਛਾਣ ਪਿੰਡ ਬੀਰਮੀ ਦੇ ਗੁਰਦਰਸ਼ਨ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਲਾਸ਼ਾਂ' ਬਦਲਣ ਦੇ ਮਾਮਲੇ 'ਚ ਜ਼ਬਰਦਸਤ ਮੋੜ, ਮਨੁੱਖੀ ਅੰਗਾਂ ਦੀ ਤਸਕਰੀ ਦਾ ਖ਼ਦਸ਼ਾ
ਐੱਸ. ਐੱਚ. ਓ. ਪਰਮਦੀਪ ਸਿੰਘ ਨੇ ਦੱਸਿਆ ਕਿ ਗੁਰਦਰਸ਼ਨ ਸਿੰਘ ਸੁਰੱਖਿਆ ਮੁਲਾਜ਼ਮ ਸੀ। ਉਸ ਨੇ 2 ਮਹੀਨੇ ਪਹਿਲਾਂ ਹੀ ਪ੍ਰੇਮ ਵਿਆਹ ਕੀਤਾ ਸੀ ਪਰ ਉਸ ਦਾ ਪਤਨੀ ਦੇ ਨਾਲ ਝਗੜਾ ਰਹਿਣ ਲੱਗਾ ਸੀ। ਦੋ ਹਫ਼ਤੇ ਪਹਿਲਾਂ ਉਸ ਦੀ ਪਤਨੀ ਘਰੋਂ ਚਲੀ ਗਈ ਸੀ। ਇਸ ਤੋਂ ਬਾਅਦ ਗੁਰਦਰਸ਼ਨ ਪਰੇਸ਼ਾਨ ਰਹਿਣ ਲੱਗ ਗਿਆ। 2 ਦਿਨ ਪਹਿਲਾਂ ਉਹ ਆਪਣੀ ਮਾਂ ਨੂੰ ਮੋਬਾਇਲ ਠੀਕ ਕਰਵਾਉਣ ਦਾ ਕਹਿ ਕੇ ਦੁਪਹਿਰ ਨੂੰ ਘਰੋਂ ਗਿਆ ਪਰ ਵਾਪਸ ਨਹੀਂ ਆਇਆ ਸੀ।
ਇਹ ਵੀ ਪੜ੍ਹੋ : ਟਰੈਕ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਦਾ ਦਾਅਵਾ, 'ਬਿਨਾਂ ਟੈਸਟ ਦੇ ਲੈ ਜਾਓ ਡਰਾਈਵਿੰਗ ਲਾਈਸੈਂਸ'
ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਕੀਤੀ ਪਰ ਕੁੱਝ ਪਤਾ ਨਹੀਂ ਲੱਗ ਸਕਿਆ। ਫਿਰ ਸ਼ੁੱਕਰਵਾਰ ਦੀ ਸਵੇਰ ਪੁਲਸ ਨੂੰ ਪਤਾ ਲੱਗਾ ਕਿ ਪਿੰਡ ਬੀਰਮੀ ’ਚ ਸਥਿਤ ਬੇਆਬਾਦ ਜਗ੍ਹਾ ’ਤੇ ਸੰਘਣੇ ਰੁੱਖਾਂ ’ਚ ਇਕ ਨੌਜਵਾਨ ਦੀ ਲਾਸ਼ ਲਟਕ ਰਹੀ ਸੀ, ਜਿਸ ’ਚੋਂ ਕਾਫੀ ਬਦਬੂ ਆ ਰਹੀ ਸੀ। ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨ ਗੁਰਦਰਸ਼ਨ ਸਿੰਘ ਹੈ, ਜੋ ਕਿ 2 ਦਿਨ ਪਹਿਲਾਂ ਘਰੋਂ ਨਿਕਲਿਆ ਸੀ ਅਤੇ ਉਸ ਨੇ ਦਰੱਖਤ ’ਤੇ ਰੱਸੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ।
ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਦੇ ਦੱਸਣ ਮੁਤਾਬਕ ਪਤਨੀ ਦੇ ਜਾਣ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਸੀ। ਹੋ ਸਕਦਾ ਹੈ ਇਸੇ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੋਵੇ। ਹਾਲਾਂਕਿ ਪੁਲਸ ਨੂੰ ਮੌਕੇ ’ਤੇ ਜਾਂ ਘਰੋਂ ਕੋਈ ਵੀ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਪੁਲਸ ਨੇ ਕੇਸ ’ਚ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ-174 ਦੀ ਕਾਰਵਾਈ ਕੀਤੀ ਹੈ।
ਹਵਸ ਦੇ ਭੁੱਖੇ ਦੀ ਕਰਤੂਤ: ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ
NEXT STORY