ਨਾਭਾ (ਖੁਰਾਣਾ) : ਗੋਬਿੰਦ ਨਗਰ ਕਾਲੋਨੀ ਵਿਖੇ ਇਕ ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਘਰ ’ਚ ਹੀ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਜਤਿੰਦਰ ਸਿੰਘ ਨੂੰ 6 ਦਿਨ ਪਹਿਲਾਂ ਪਟਿਆਲਾ ਦੇ ਅਬਲੋਵਾਲ ਵਿਖੇ ਮਾਮੇ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਜ਼ਬਰਦਸਤੀ ਘਰ ’ਚ ਰੱਖ ਲਿਆ ਸੀ। ਜਤਿੰਦਰ ਸਿੰਘ ਦੇ ਮਾਤਾ-ਪਿਤਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਪਟਿਆਲਾ ਦੇ ਐੱਸ. ਐੱਸ. ਪੀ. ਨੂੰ ਦਰਖ਼ਾਸਤ ਦਿੱਤੀ ਸੀ ਪਰ 6 ਦਿਨਾਂ ਬਾਅਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ : ਸੋਨੇ ਦੇ ਕਾਰੀਗਰ ਨੇ ਕਬਰਾਂ 'ਚ ਕੀਤੀ ਖ਼ੁਦਕੁਸ਼ੀ, ਪਰਨੇ ਨਾਲ ਲਟਕਦੀ ਮਿਲੀ ਲਾਸ਼
ਇਸ ਤੋਂ ਬਾਅਦ ਜਤਿੰਦਰ ਨੂੰ ਉਸ ਦੇ ਮਾਮੇ ਸਹੁਰੇ ਵੱਲੋਂ ਡਰਾਉਣ-ਧਮਕਾਉਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ। ਉਪਰੰਤ ਉਹ ਨਾਭੇ ਪਹੁੰਚਿਆ ਤਾਂ ਉਸ ਨੇ ਆਪਣੇ ਘਰ ਛੱਤ ’ਤੇ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਜਤਿੰਦਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਕੁੜੀ ਦਾ ਮਾਮਾ ਉਨ੍ਹਾਂ ਦੇ ਬੇਟੇ ਨੂੰ ਅਕਸਰ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਜਦੋਂ ਉਸ ਨੂੰ 5 ਦਿਨ ਆਪਣੀ ਹਿਰਾਸਤ ’ਚ ਰੱਖ ਕੇ ਉਸ ਨੂੰ ਛੱਡਿਆ ਤਾਂ ਉਸ ਨੇ ਘਰ ’ਚ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਜਤਿੰਦਰ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ ਅਤੇ ਘਰੇਲੂ ਕਾਰਣਾਂ ਕਰ ਕੇ ਅਕਸਰ ਹੀ ਲੜਾਈ-ਝਗੜਾ ਰਹਿੰਦਾ ਸੀ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਪਿੰਡਾਂ 'ਚ ਸਥਾਪਿਤ ਹੋਣਗੀਆਂ 7 ਹੋਰ 'ਪੇਂਡੂ ਅਦਾਲਤਾਂ', ਜਲਦ ਤੇ ਸੌਖਾ ਮਿਲੇਗਾ ਨਿਆਂ
ਮ੍ਰਿਤਕ ਜਤਿੰਦਰ ਸਿੰਘ ਦੀ ਮਾਤਾ ਗੀਤਾ ਅਤੇ ਪਿਤਾ ਲਖਵੀਰ ਸਿੰਘ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਭਾ ਕੋਤਵਾਲੀ ਪੁਲਸ ਦੇ ਏ. ਐੱਸ. ਆਈ. ਮਨਮੋਹਨ ਸਿੰਘ ਨੇ ਕਿਹਾ ਕਿ ਜਤਿੰਦਰ ਨਾਂ ਦੇ ਮੁੰਡੇ ਵੱਲੋਂ ਖ਼ੁਦਕੁਸ਼ੀ ਕੀਤੀ ਗਈ। ਅਸੀਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਜਤਿੰਦਰ ਸਿੰਘ ਦੀ ਪਤਨੀ ਅਤੇ ਉਸ ਦੇ ਮਾਮੇ ਸਹੁਰੇ ਖ਼ਿਲਾਫ਼ ਧਾਰਾ 306, 506 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਵੱਖਰੇ ਕੌਮੀ ਘਰ ਦੀ ਮੰਗ ਦਾ ਕੀਤਾ ਸਮਰਥਨ
NEXT STORY