ਲੁਧਿਆਣਾ (ਨਰਿੰਦਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਹੱਥ ਜੋੜ ਕੇ ਜ਼ਿੰਦਗੀ ਮੰਗਣ ਵਾਲੇ ਪੰਜਾਬ ਪੁਲਸ ਦੇ ਡੀ. ਐਸ. ਪੀ. ਹਰਿੰਦਰ ਸਿੰਘ ਦਾ ਇਲਾਜ ਜਲਦ ਸ਼ੁਰੂ ਹੋ ਜਾਵੇਗਾ। ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਤਾਇਨਾਤ ਡੀ. ਐਸ. ਪੀ. ਹਰਿੰਦਰ ਸਿੰਘ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਦੇ ਫੇਫੜੇ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੇ ਹਨ, ਜਿਨ੍ਹਾਂ ਦਾ ਆਪਰੇਸ਼ਨ ਚੇਨੱਈ ਜਾਂ ਹੈਦਰਾਬਾਦ ਵਿਖੇ ਹੋਣਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੀ ਲਪੇਟ 'ਚ ਆਏ 'ਮਿਲਖਾ ਸਿੰਘ' ਦੀ ਫਿਰ ਵਿਗੜੀ ਸਿਹਤ, PGI 'ਚ ਕਰਵਾਇਆ ਦਾਖ਼ਲ
ਡੀ. ਐਸ. ਪੀ. ਹਰਿੰਦਰ ਸਿੰਘ ਅਪ੍ਰੈਲ ਮਹੀਨੇ ਤੋਂ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਹਸਪਤਾਲ ਵਿਖੇ ਦਾਖ਼ਲ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਤਾਂ ਨੈਗੇਟਿਵ ਆ ਗਈ ਪਰ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲੰਗਜ਼ ਟਰਾਂਸਪਲਾਂਟ ਕਰਵਾਉਣ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਬਚ ਸਕੇਗੀ। ਉਨ੍ਹਾਂ ਦੇ ਇਲਾਜ ਸਬੰਧੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਡਾਕਟਰਾਂ ਦੇ ਪੈਨਲ ਦੀ ਮੁਲਾਕਾਤ ਹੋਈ ਹੈ। ਇਸ ਮੁਲਾਕਾਤ ਦੌਰਾਨ ਡੀ. ਐਸ. ਪੀ. ਦੇ ਇਲਾਜ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਹ ਵੀ ਪੜ੍ਹੋ : ਸਿਆਸੀ ਬਿਸਾਤ 'ਤੇ 'ਕੈਪਟਨ' ਨੇ ਖੇਡਿਆ 'ਮਾਸਟਰ ਸਟ੍ਰੋਕ', ਸਿੱਧੂ ਸਣੇ ਵਿਰੋਧੀਆਂ ਨੂੰ ਕੀਤਾ ਚਾਰੇ ਖਾਨੇ ਚਿੱਤ
ਇਸ ਬਾਰੇ ਐਸ. ਪੀ. ਐਸ. ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਰਾਜੀਵ ਕੁੰਦਰਾ ਦਾ ਕਹਿਣਾ ਹੈ ਕਿ ਡੀ. ਐਸ. ਪੀ. ਦੇ ਇਲਾਜ ਬਾਰੇ ਪੰਜਾਬ ਸਰਕਾਰ ਨਾਲ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੇ ਮਰੀਜ਼ ਦੀ ਸਥਿਤੀ ਬਾਰੇ ਪੰਜਾਬ ਸਰਕਾਰ ਨੂੰ ਜਾਣੂੰ ਕਰਵਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਡੀ. ਐਸ. ਪੀ. ਦਾ ਕਾਫੀ ਦਿਨਾਂ ਤੱਕ ਆਈ. ਸੀ. ਯੂ. 'ਚ ਇਲਾਜ ਚੱਲਦਾ ਰਿਹਾ। ਫਿਰ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਅਚਾਨਕ ਹੇਠਾਂ ਜਾਣ ਕਾਰਨ ਮੁੜ ਉਨ੍ਹਾਂ ਨੂੰ ਆਈ. ਸੀ. ਯੂ. 'ਚ ਤਬਦੀਲ ਕਰਨਾ ਪਿਆ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਨੇ ਵਿਧਵਾ ਨਾਲ ਜਿਸਮਾਨੀ ਸਬੰਧ ਬਣਾ ਦਿੱਤਾ ਵੱਡਾ ਧੋਖਾ, ਦੂਜੀ ਕੁੜੀ ਨਾਲ ਕਰਵਾਇਆ ਵਿਆਹ
ਬੀਤੇ ਦਿਨੀਂ ਵਾਇਰਲ ਹੋਈ ਸੀ DSP ਦੀ ਵੀਡੀਓ
ਬੀਤੇ ਦਿਨੀਂ ਡੀ. ਐਸ. ਪੀ. ਹਰਿੰਦਰ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਵੀਡੀਓ 'ਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਦਗੀ ਦੀ ਗੁਹਾਰ ਲਗਾਈ ਸੀ। ਡੀ. ਐਸ. ਪੀ. ਨੇ ਕਿਹਾ ਸੀ ਕਿ ਉਨ੍ਹਾਂ ਦੇ ਮਰਨ ਤੋਂ ਮਗਰੋ ਜੋ ਫੰਡ ਦਿੱਤਾ ਜਾਣਾ ਹੈ, ਉਹ ਉਨ੍ਹਾਂ ਨੂੰ ਹੁਣੇ ਦੇ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਬੱਚੇ ਅਨਾਥ ਹੋਣ ਤੋਂ ਬਚ ਜਾਣ। ਨਾਲ ਹੀ ਡੀ. ਐਸ. ਪੀ. ਨੇ ਕਿਹਾ ਸੀ ਕਿ ਉਨ੍ਹਾਂ ਦਾ ਇਲਾਜ ਜਲਦੀ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਬਚ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸ਼ੱਕੀ ਹਾਲਤ ’ਚ ਖੰਡਰ ’ਚੋਂ ਮਿਲੀ 30 ਸਾਲਾ ਨੌਜਵਾਨ ਦੀ ਲਾਸ਼, 5 ਦਿਨਾਂ ਤੋਂ ਸੀ ਲਾਪਤਾ
NEXT STORY