ਅੱਪਰਾ (ਦੀਪਾ) : ਕਰੀਬੀ ਪਿੰਡ ਲਾਂਦੜਾ ਦੇ ਇਕ 31 ਸਾਲਾ ਨੌਜਵਾਨ ਵੱਲੋਂ ਬੀਤੇ ਦਿਨ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਦੁਖ਼ਦ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦੇਸ ਰਾਜ ਜਾਂਚ ਅਧਿਕਾਰੀ ਚੌਂਕੀ ਅੱਪਰਾ ਨੇ ਦੱਸਿਆ ਕਿ ਨੌਜਵਾਨ ਮਨਦੀਪ ਰਾਏ (31) ਪੁੱਤਰ ਜਸਵੰਤ ਰਾਏ ਵਾਸੀ ਪਿੰਡ ਲਾਂਦੜਾ ਅੱਪਰਾ ਵਿਖੇ ਬੂਟਾਂ ਤੇ ਜੁੱਤੀਆਂ ਦੀ ਦੁਕਾਨ ਕਰਦਾ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ, ਜਿਸ ਨੇ ਬੀਤੇ ਦਿਨ ਫ਼ਾਹਾ ਲੈ ਲਿਆ।
ਉਸ ਨੂੰ ਇਲਾਜ ਲਈ ਡੀ. ਐੱਮ. ਸੀ. ਲੁਧਿਆਣਾ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਏ. ਐੱਸ. ਆਈ. ਦੇਸ ਰਾਜ ਜਾਂਚ ਅਧਿਕਾਰੀ ਚੌਂਕੀ ਅੱਪਰਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਲਿਖ਼ਤੀ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਨ ਉਪਰੰਤ ਸਿਵਲ ਹਸਪਾਲ ਫਿਲੌਰ ਤੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਿਸਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ।
ਪਾਕਿ ਮੀਡੀਆ ਭਾਰਤੀ ਪੰਜਾਬ ਦੇ ਚੋਣ ਨਤੀਜਿਆਂ ਅਤੇ ਆਮ ਆਦਮੀ ਪਾਰਟੀ ’ਤੇ ਫਿਦਾ
NEXT STORY