ਮੋਗਾ, (ਆਜ਼ਾਦ)- ਪਿੰਡ ਰੋਡੇ ਨਿਵਾਸੀ ਇਕ ਪੜ੍ਹੇ-ਲਿਖੇ ਨੌਜਵਾਨ ਪਰਗਟ ਸਿੰਘ (24-25) ਨੇ ਬੇਰੁਜ਼ਗਾਰੀ ਕਾਰਨ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੇ ਆਈ. ਟੀ. ਆਈ. ਪਲੰਬਰ ਅਤੇ ਮਕੈਨੀਕਲ ਦਾ ਕੋਰਸ ਕੀਤਾ ਹੋਇਆ ਸੀ। ਉਸ ਦੇ ਦਾਦੇ ਗੁਰਨਾਮ ਸਿੰਘ ਵੱਲੋਂ ਜ਼ਮੀਨ ਵੇਚਣ ਕਾਰਨ ਉਕਤ ਪਰਿਵਾਰ ਮਿਹਨਤ-ਮਜ਼ਦੂਰੀ ਕਰਨ ਲਈ ਮਜਬੂਰ ਸੀ। ਨੌਜਵਾਨ ਪਰਗਟ ਸਿੰਘ ਵੀ ਨੌਕਰੀ ਦੀ ਤਲਾਸ਼ 'ਚ ਸੀ। ਨੌਕਰੀ ਨਾ ਮਿਲਣ ਕਾਰਨ ਉਹ ਪਿਛਲੇ ਕਰੀਬ ਡੇਢ ਸਾਲ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿ ਰਿਹਾ ਸੀ। ਬੀਤੀ 3 ਮਾਰਚ ਨੂੰ ਉਹ ਕੋਈ ਜ਼ਹਿਰੀਲੀ ਦਵਾਈ ਪੀਣ ਉਪਰੰਤ ਕਰੀਬ 1 ਵਜੇ ਘਰ ਆਇਆ ਤੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ, ਜਿਸ 'ਤੇ ਉਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਪੁੱਛਗਿੱਛ ਦੇ ਬਾਅਦ ਮ੍ਰਿਤਕ ਦੇ ਪਿਤਾ ਜਗਦੀਸ਼ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਅੱਜ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ।
ਅਖੌਤੀ ਸ਼ਰਾਬ ਮਾਫੀਆ ਵੱਲੋਂ ਮਿਲਣ ਲੱਗੀਆਂ ਧਮਕੀਆਂ
NEXT STORY