ਪਟਿਆਲ/ਸਮਾਣਾ (ਕੰਵਲਜੀਤ) : ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 21 ਮਈ ਨੂੰ ਇਕ 25 ਸਾਲਾ ਨੌਜਵਾਨ ਮੁਨੀਸ਼ ਕੁਮਾਰ ਉਰਫ ਮਾਹੀ ਘਰੋਂ ਕੰਮ 'ਤੇ ਗਿਆ ਸੀ ਅਤੇ ਵਾਪਿਸ ਨਹੀਂ ਪਰਤਿਆ। ਇਸ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਨੇ ਥਾਣੇ ਪਹੁੰਚ ਕੇ ਆਪਣੇ ਪੁੱਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਨੌਜਵਾਨ ਲਾਪਤਾ ਨਹੀਂ ਹੋਇਆ ਸਗੋਂ ਇਸ ਨੂੰ ਇਸ ਦੇ ਹੀ 3 ਦੋਸਤਾਂ ਨੇ ਅਗਵਾ ਕਰਕੇ ਕਤਲ ਕਰ ਦਿੱਤਾ ਹੈ ਅਤੇ ਬਾਅਦ ਵਿਚ ਲਾਸ਼ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਇਸ ਮਗਰੋਂ ਪੁਲਸ ਨੇ 3 ਦੋਸਤਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਇਸ ਬਾਰੇ ਖੁਲਾਸਾ ਕੀਤਾ।
ਇਹ ਵੀ ਪੜ੍ਹੋ : ਗੁਰਦੁਆਰਾ ਚਰਨਘਾਟ ਦੇ ਬਾਬੇ ਨੇ ਕਰ 'ਤਾ ਵੱਡਾ ਕਾਰਾ, ਪੁਲਸ ਨੇ ਕੀਤਾ ਗ੍ਰਿਫਤਾਰ
ਦਰਅਸਲ ਮ੍ਰਿਤਕ ਨੌਜਵਾਨ ਮਨੀਸ਼ ਕੁਮਾਰ ਉਰਫ ਮਾਹੀ ਨੇ ਆਪਣੇ ਦੋਸਤਾਂ ਤੋਂ 2000 ਰੁਪਏ ਉਧਾਰ ਲਏ ਸਨ ਲੇਕਿਨ ਜਦੋਂ ਦੋਸਤਾਂ ਨੇ ਉਸ ਤੋਂ ਪੈਸੇ ਵਾਪਸ ਮੰਗੇ ਤਾਂ ਮਾਹੀ ਨੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ, ਜਿਸ ਦੀ ਰੰਜਿਸ਼ ਵਜੋਂ ਉਨ੍ਹਾਂ ਨੇ ਪਹਿਲਾਂ ਤਾਂ ਮਾਹੀ ਨੂੰ ਧੋਖੇ ਆਪਣੇ ਕੋਲ ਬੁਲਾਇਆ ਅਤੇ ਫਿਰ ਉਸਦਾ ਕਤਲ ਕਰ ਦਿੱਤਾ। ਕਤਲ ਮਗਰੋਂ ਤਿੰਨੇ ਨੌਜਵਾਨਾਂ ਨੇ ਮਿਲ ਕੇ ਮਾਹੀ ਦੀ ਲਾਸ਼ ਨੂੰ ਸਮਾਣਾ ਦੇ ਅਧੀਨ ਆਉਂਦੀ ਭਾਖੜਾ ਨਹਿਰ ਵਿਚ ਸੁੱਟ ਦਿੱਤਾ।
ਇਹ ਵੀ ਪੜ੍ਹੋ : ਪਠਾਨਕੋਟ : ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਤੇ ਭਰਾ ਦਾ ਕਤਲ ਕਰਨ ਵਾਲਿਆਂ ਨੂੰ ਵੱਡੀ ਸਜ਼ਾ
ਇਸ ਸਾਰੇ ਮਾਮਲੇ ਦਾ ਖੁਲਾਸਾ ਡੀ. ਐੱਸ. ਪੀ. ਹਲਕਾ ਸਮਾਣਾ ਨੇਹਾ ਅਗਰਵਾਲ ਵਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਤੇ ਕਤਲ ਕਰਨ ਵਾਲੇ ਦੋਸਤ ਹੀ ਸਨ ਅਤੇ ਕਾਤਲ ਨੌਜਵਾਨਾਂ ਨੇ 2000 ਰੁਪਏ ਪਿੱਛੇ ਹੀ ਆਪਣਾ ਦੋਸਤ ਮਾਰ ਦਿੱਤਾ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਪਟਿਆਲਾ ਵਿਚ ਦੋਸਤੀ ਦਾ ਪਵਿੱਤਰ ਰਿਸ਼ਤਾ ਅੱਜ ਸ਼ਰਮਸਾਰ ਹੁੰਦਾ ਹੋਇਆ ਨਜ਼ਰ ਆਇਆ ਹੈ।
ਇਹ ਵੀ ਪੜ੍ਹੋ : ਵਾਰਿਸ ਦੇ ਐਲਾਨ ਮਗਰੋਂ ਸਤਿਸੰਗ 'ਚ ਪਹੁੰਚੇ ਬਾਬਾ ਗੁਰਿੰਦਰ ਢਿੱਲੋਂ, ਫਿਰ ਉਹ ਹੋਇਆ ਜੋ ਕਿਸੇ ਨੇ ਸੋਚਿਆ ਨਾ ਸੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੋਜ਼ਪੁਰ ’ਚ 9 ਤਾਰੀਖ਼ ਨੂੰ ਲਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ
NEXT STORY