ਲੁਧਿਆਣਾ (ਰਿਸ਼ੀ) : ਪਿੰਡ ਦੁੱਗਰੀ ਵਿਚ ਦਿਨ ਦਿਹਾੜੇ ਵਿਹੜੇ ਵਿਚ ਬਣੇ ਕਮਰੇ ਵਿਚ ਬੈਠ ਕੇ ਮੋਬਾਈਲ ਚਲਾ ਰਹੇ 19 ਸਾਲ ਦੇ ਨੌਜਵਾਨ ਦੀ ਧੌਣ ‘ਤੇ ਦਾਤ ਨਾਲ ਵਾਰ ਕਰਕੇ ਨਕਾਬਪੋਸ਼ ਬਦਮਾਸ਼ਾਂ ਨੇ ਕਤਲ ਕਰ ਦਿੱਤਾ। ਵਾਰਦਾਤ ਸਮੇਂ ਮ੍ਰਿਤਕ ਦਾ ਪਿਤਾ ਵੀ ਕਮਰੇ ਵਿਚ ਮੌਜੂਦ ਸੀ ਜੋ ਲਹੂ-ਲੂਹਾਨ ਹਾਲਤ ਵਿਚ ਬੇਟੇ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਕੇ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਖਬਰ ਲਿਖੇ ਜਾਣ ਤੱਕ ਥਾਣਾ ਦੁੱਗਰੀ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਸੀ ਅਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਸੀ। ਮ੍ਰਿਤਕ ਦੀ ਪਛਾਣ ਸ਼੍ਰਵਣ ਕੁਮਾਰ (19) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਕੰਗਣਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਤਬਾਦਲੇ ਦੀਆਂ ਖ਼ਬਰਾਂ ਵਿਚਾਲੇ CISF ਦਾ ਬਿਆਨ ਆਇਆ ਸਾਹਮਣੇ
ਪਿਤਾ ਪ੍ਰੇਮ ਪਾਸਵਾਨ ਨੇ ਦੱਸਿਆ ਕਿ ਉਸ ਦੀਆਂ 4 ਬੇਟੀਆਂ ਅਤੇ 2 ਬੇਟੇ ਹਨ ਅਤੇ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ। ਬੇਟਾ ਸ਼੍ਰਵਣ ਰੇਹੜੀ ’ਤੇ ਮਨਿਆਰੀ ਦਾ ਸਾਮਾਨ ਵੇਚਣ ਦਾ ਕੰਮ ਕਰਦਾ ਸੀ ਅਤੇ ਇਕ ਵਿਆਹੀ ਬੇਟੀ ਰਿਤੂ ਵੀ ਆਪਣੇ ਪਰਿਵਾਰ ਉਨ੍ਹਾਂ ਦੇ ਹੀ ਵਿਹੜੇ ਵਿਚ ਬਣੇ ਕਮਰੇ ਵਿਚ ਰਹਿੰਦੀ ਸੀ। ਦੁਪਹਿਰ ਲਗਭਗ 1 ਵਜੇ ਉਹ ਆਪਣੇ ਬੇਟੇ ਦੇ ਨਾਲ ਕਮਰੇ ਵਿਚ ਮੌਜੂਦ ਸੀ ਤਾਂ ਉਸੇ ਸਮੇਂ 2 ਨਕਾਬਪੋਸ਼ ਨੌਜਵਾਨਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ। ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਦਮਾਸ਼ਾਂ ਨੇ ਉਸ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਅਤੇ ਬੇਟੇ ਨਾਲ ਬਹਿਸ ਕਰਦੇ ਹੋਏ ਹੱਥੋਪਾਈ ’ਤੇ ਉਤਰ ਆਏ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਲੈਣ ਡਿਬਰੂਗੜ੍ਹ ਜੇਲ੍ਹ ਲਈ ਰਵਾਨਾ ਹੋਈ ਪੰਜਾਬ ਪੁਲਸ
ਫਿਰ ਇਕ ਵਾਰ ਤਾਂ ਦੋਵੇਂ ਚਲੇ ਗਏ ਪਰ 10 ਮਿੰਟ ਵਿਚ ਹੀ ਵਾਪਸ ਆ ਗਏ। ਉਸ ਸਮੇਂ ਦੋਵਾਂ ਦੇ ਕੋਲ ਦਾਤ ਸਨ ਜਿਨ੍ਹਾਂ ਨੇ ਆਉਂਦੇ ਹੀ ਬੇਟੇ ਦੀ ਗਰਦਨ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਵੱਲੋਂ ਰੌਲਾ ਪਾਉਣ ’ਤੇ ਜਦੋਂ ਬੇਟੀ ਵਿਚ ਬਚਾਅ ਲਈ ਆਈ ਤਾਂ ਉਸ ਨਾਲ ਵੀ ਮੁਲਜ਼ਮਾਂ ਨੇ ਕੁੱਟਮਾਰ ਕੀਤੀ। ਪੁਲਸ ਮੁਤਾਬਕ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਜੇ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਮਾਲ ਵਿਭਾਗ ਨੇ ਕੀਤਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਬਦਲੀ ਦੀਆਂ ਖ਼ਬਰਾਂ ਵਿਚਾਲੇ ਭਰਾ ਦਾ ਵੱਡਾ ਬਿਆਨ ਆਇਆ ਸਾਹਮਣੇ
NEXT STORY