ਚੰਡੀਗੜ੍ਹ (ਸਾਜਨ) : ਟ੍ਰਿਬਿਊਨ ਤੋਂ ਲੈ ਕੇ ਜ਼ੀਰਕਪੁਰ ਐਂਟਰੀ ਤੱਕ ਬਣਨ ਵਾਲੇ ਫਲਾਈਓਵਰ ਸਬੰਧੀ ਬੁੱਧਵਾਰ ਨੂੰ ਯੂਨੀਅਨ ਸਰਫੇਸ ਟਰਾਂਸਪੋਰਟ ਮਨਿਸਟਰ ਨਿਤਿਨ ਗਡਕਰੀ ਨਾਲ ਸੰਸਦ ਮੈਂਬਰ ਕਿਰਨ ਖੇਰ ਤੇ ਯੂ. ਟੀ. ਦੇ ਅਧਿਕਾਰੀਆਂ ਦੀ ਬੈਠਕ ਹੋਈ। ਇਸ 'ਚ ਡਿਟੇਲ ਪ੍ਰਾਜੈਕਟ ਰਿਪੋਰਟ 'ਤੇ ਚਰਚਾ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ 'ਤੇ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਯੂ. ਟੀ. ਪ੍ਰਸ਼ਾਸਨ ਦੇ ਜ਼ਿੰਮੇ ਫਲਾਈਓਵਰ ਦੇ ਡਿਜ਼ਾਇਨ ਬਣਾਉਣ ਦਾ ਕੰਮ ਸੀ, ਜਿਸ 'ਤੇ ਇੱਥੇ ਬਣੀ ਕਮੇਟੀ ਨੇ ਵੀ ਮੋਹਰ ਲਾ ਦਿੱਤੀ ਸੀ ਤੇ ਇਸ ਨੂੰ ਸਬੰਧਿਤ ਮੰਤਰਾਲਾ ਨੂੰ ਵੀ ਭੇਜ ਦਿੱਤਾ ਸੀ। ਕਈ ਦਿਨਾਂ ਤੋਂ ਇਸ 'ਤੇ ਕੰਮ ਰੁਕਿਆ ਪਿਆ ਸੀ ਪਰ ਹੁਣ ਇਸ 'ਚ ਮੀਟਿੰਗ ਤੋਂ ਬਾਅਦ ਤੇਜ਼ੀ ਆਉਣ ਦੀ ਉਮੀਦ ਬਣ ਗਈ ਹੈ।
ਨਿਤਿਨ ਗਡਕਰੀ ਨਾਲ ਬੈਠਕ ਤੋਂ ਬਾਅਦ ਫਲਾਈਓਵਰ ਦੇ ਕੰਮ 'ਚ ਤੇਜ਼ੀ ਸਬੰਧੀ ਕਿਰਨ ਖੇਰ ਨੇ ਟਵੀਟ ਕੀਤਾ। ਉਨ੍ਹਾਂ ਨੇ ਇਸ 'ਚ ਲਿਖਿਆ ਕਿ ਟ੍ਰਿਬਿਊਨ ਫਲਾਈਓਵਰ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਯੂ. ਟੀ. ਅਫਸਰਾਂ ਨਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਮੁਲਾਕਾਤ ਹੋਈ। ਖੇਰ ਨੇ ਇਹ ਵੀ ਲਿਖਿਆ ਕਿ ਸਾਨੂੰ ਇਸ ਪ੍ਰਾਜੈਕਟ 'ਤੇ ਛੇਤੀ ਤੋਂ ਛੇਤੀ ਕੰਮ ਚਾਹੀਦਾ ਹੈ। ਇੱਥੇ ਦੱਸ ਦੇਈਏ ਕਿ ਟ੍ਰਿਬਿਊਨ ਫਲਾਈਓਵਰ ਖੇਰ ਦਾ ਡਰੀਮ ਪ੍ਰਾਜੈਕਟ ਹੈ। ਕਿਰਨ ਖੇਰ ਨਾਲ ਯੂ. ਟੀ. ਪ੍ਰਸ਼ਾਸਨ ਦੇ ਚੀਫ ਇੰਜੀਨੀਅਰ ਮੁਕੇਸ਼ ਆਨੰਦ ਵੀ ਮੌਜੂਦ ਸਨ।
ਅੰਮ੍ਰਿਤਸਰ : ਐੱਸ.ਜੀ.ਪੀ.ਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਹੋਣ ਲਈ ਸੁਣਾਉਣਾ ਪਵੇਗਾ ਜਪੁਜੀ ਸਾਹਿਬ ਦਾ ਪਾਠ
NEXT STORY