ਚੰਡੀਗੜ੍ਹ (ਬਿਊਰੋ) : ਸ਼ਹਿਰ 'ਚ ਆਨਲਾਈਨ ਖਾਣੇ ਦੇ ਆਰਡਰ ਦੌਰਾਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਦੋਂ ਵੈੱਜ ਖਾਣੇ ਦੀ ਥਾਂ ਨਾਨ ਵੈੱਜ ਖਾਣਾ ਦੇ ਦਿੱਤਾ ਗਿਆ ਹੈ। ਇਸ ਦੇ ਲਈ 'ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ' ਨੇ 'ਜ਼ੋਮੈਟੋ' ਕੰਪਨੀ ਨੂੰ ਦੋਸ਼ੀ ਪਾਉਂਦੇ ਹੋਏ ਸ਼ਿਕਾਇਤ ਕਰਤਾਵਾਂ ਨੂੰ ਹੋਈ ਮਾਨਸਿਕ ਪਰੇਸ਼ਾਨੀ ਲਈ 2500 ਰੁਪਏ ਮੁਆਵਜ਼ਾ ਰਾਸ਼ੀ ਅਤੇ 1100 ਰੁਪਏ ਕੇਸ ਖਰਚ ਦੇ ਰੂਪ 'ਚ ਦੇਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 'ਮੋਗਾ' ਜ਼ਿਲ੍ਹੇ ਨੂੰ ਮਿਲਿਆ ਵੱਡਾ ਸਨਮਾਨ, ਦੇਸ਼ ਦੇ 5 ਸਭ ਤੋਂ ਵੱਧ ਉਤਸ਼ਾਹੀ ਜ਼ਿਲ੍ਹਿਆਂ 'ਚ ਸ਼ੁਮਾਰ
ਅਰਜੁਨ ਅਤੇ ਵੰਸ਼ਦੀਪ ਨੇ ਕਮਿਸ਼ਨ-2 'ਚ ਕੇਸ ਦਰਜ ਕਰਦੇ ਹੋਏ ਦੱਸਿਆ ਕਿ 2019 ਦੇ ਨਰਾਤਿਆਂ 'ਚ ਉਨ੍ਹਾਂ ਨੇ ਜ਼ੋਮੈਟੋ ਮੀਡੀਆ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਐਪ ਤੋਂ ਸੈਕਟਰ-10 ਸਥਿਤ ਰੈਸਟੋਰੈਂਟ ਤੋਂ ਬਾਰਬੀਕਿਊ ਸੈਂਡਵਿਚ ਅਤੇ ਅਲਫਰੇਡ ਪਾਸਤਾ ਆਰਡਰ ਕੀਤਾ ਸੀ।
ਇਹ ਵੀ ਪੜ੍ਹੋ : ਘਰ ਛੱਡਣ ਵਾਲੇ 3 ਧੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਨਹਿਰ 'ਚੋਂ ਤੈਰਦੀ ਮਿਲੀ ਲਾਸ਼
ਨਰਾਤੇ ਕਾਰਣ ਵੈੱਜ ਮੰਗਵਾਇਆ ਸੀ
ਨਰਾਤੇ ਹੋਣ ਕਾਰਣ ਦੋਵੇਂ ਹੀ ਵੈਜੀਟੇਰੀਅਨ ਡਿਸ਼ ਪਸੰਦ ਕਰ ਕੇ ਮੰਗਵਾਈ ਸੀ। ਆਰਡਰ ਘਰ ਪਹੁੰਚਾਏ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਖਾਣਾ ਸ਼ੁਰੂ ਕੀਤਾ ਤਾਂ ਉਹ ਹੈਰਾਨ ਰਹਿ ਗਏ। ਵੈੱਜ ਸੈਂਡਵਿਚ ਦੀ ਥਾਂ ਉਨ੍ਹਾਂ ਨੂੰ ਨਾਨ-ਵੈੱਜ ਸੈਂਡਵਿਚ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਮੇਲੇ ਦੌਰਾਨ ਉੱਡੀਆਂ 'ਕੋਰੋਨਾ' ਨਿਯਮਾਂ ਦੀਆਂ ਧੱਜੀਆਂ, ਲੱਗੀ ਲੋਕਾਂ ਦੀ ਭੀੜ
ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਇਸ ਲਾਪਰਵਾਹੀ ਕਾਰਣ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉੱਥੇ ਹੀ ਕਮਿਸ਼ਨ ਵੱਲੋਂ ਨੋਟਿਸ ਭੇਜੇ ਜਾਣ ਦੇ ਬਾਵਜੂਦ ਕੰਪਨੀ ਅਤੇ ਰੈਸਟੋਰੈਂਟ ਵੱਲੋਂ ਕੋਈ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਕਮਿਸ਼ਨ ਨੇ ਕੰਪਨੀ ਨੂੰ ਐਕਸ ਪਾਰਟੀ ਐਲਾਨ ਕਰਦੇ ਹੋਏ ਉਕਤ ਫ਼ੈਸਲਾ ਸੁਣਾਇਆ ਹੈ।
ਜ਼ਹਿਰੀਲੀ ਸ਼ਰਾਬ ਨਾਲ ਇਕ ਹੋਰ ਵਿਅਕਤੀ ਦੀ ਮੌਤ, 6 ਦਿਨਾਂ ਪਹਿਲਾਂ ਹੀ ਘਰ ਆਇਆ ਸੀ ਨੰਨ੍ਹਾ ਮਹਿਮਾਨ
NEXT STORY