ਚੰਡੀਗੜ੍ਹ : ਇਸ ਤਿਉਹਾਰੀ ਸੀਜ਼ਨ 'ਚ ਵੀ ਕੁਝ ਹੀ ਇਲਾਕਿਆਂ 'ਚ ਪਟਾਕਿਆਂ ਦੀ ਵਿਕਰੀ ਦੀ ਪਰਮਿਸ਼ਨ ਲਾਈਸੈਂਸ ਹੋਲਡਰਾਂ ਨੂੰ ਦਿੱਤੀ ਜਾਵੇਗੀ। ਹਾਲਾਂਕਿ ਅਜੇ ਜਗ੍ਹਾ ਤਾਂ ਫਾਈਨਲ ਹੋਣੀ ਬਾਕੀ ਹੈ ਪਰ ਫਿਲਹਾਲ ਇਸ ਨੂੰ ਲੈ ਕੇ ਪਲਾਨਿੰਗ ਇਹ ਕੀਤੀ ਜਾ ਰਹੀ ਹੈ ਕਿ ਆਬਾਦੀ ਤੋਂ ਦੂਰ ਹੀ ਪਰਮਿਸ਼ਨ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਦਿੱਤੀ ਜਾਵੇਗੀ। ਇਸ ਦੀ ਡਿਪਟੀ ਕਮਿਸ਼ਨਰ ਦਫਤਰ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਦੇ ਲਈ ਪਹਿਲਾਂ ਕਮੇਟੀ ਤੋਂ ਵੀ ਰਿਪੋਰਟ ਸਿਫਾਰਿਸ਼ਾਂ ਨੂੰ ਲੈ ਕੇ ਮੰਗ ਗਈ ਸੀ। ਇਹ ਰਿਪੋਰਟ ਹੁਣ ਐੱਸ. ਡੀ. ਐੱਮ. ਕਮੇਟੀ ਸੀਨੀਅਰ ਅਫਸਰਾਂ ਨੂੰ ਸੌਂਪੇਗੀ। ਜਿਸ 'ਚ ਸੂਤਰਾਂ ਮੁਤਾਬਕ ਸਿਰਫ 4 ਥਾਵਾਂ ਦੀ ਹੀ ਸਿਫਾਰਿਸ਼ ਕੀਤੀ ਗਈ। ਇਸ 'ਚ ਸੈਕਟਰ-25 ਦੀ ਰੈਲੀ ਗਰਾਊਂਡ ਕੋਲ ਖਾਲੀ ਜਗ੍ਹਾ 'ਚ, ਸੈਕਟਰ-43 'ਚ ਫਿਸ਼ ਮਾਰਕਿਟ ਦੇ ਨਾਲ ਖੁੱਲ੍ਹੀ ਜਗ੍ਹਾ 'ਤੇ, ਹਾਊਸਿੰਗ ਬੋਰਡ ਚੌਕ ਮਨੀਮਾਜਰਾ ਨੇੜੇ ਖੁੱਲ੍ਹੇ ਇਲਾਕੇ, ਜਿੱਥੇ ਸਰਕਸ ਲੱਗਦੀ ਹੈ ਅਤੇ ਰਾਮ ਦਰਬਾਰ ਜਿੱਥੇ ਕਿਸਾਨ ਮੰਡੀ ਲੱਗਦੀ ਹੈ। ਇਨ੍ਹਾਂ ਥਾਵਾਂ 'ਤੇ ਹੀ ਪਟਾਕਿਆਂ ਦੀ ਵਿਕਰੀ ਦੀ ਪਰਮਿਸ਼ਨ ਦੇਣ ਲਈ ਕਿਹਾ ਗਿਆ ਹੈ।
ਗੈਰ ਕਾਨੂੰਨੀ ਰੇਤ ਦੀ ਭਰੀ ਟਰੈਕਟਰ ਟਰਾਲੀ ਕਾਬੂ ਵਾਹਨ ਚਾਲਕ ਫਰਾਰ
NEXT STORY