ਰੂਪਨਗਰ (ਵਿਜੇ ਸ਼ਰਮਾ) : ਦੀਵਾਲੀ ਮੌਕੇ ਆਤਿਸ਼ਬਾਜੀ ਕਾਰਨ ਸ਼ਹਿਰ ’ਚ ਵੱਖ-ਵੱਖ ਥਾਵਾਂ 'ਤੇ ਅੱਧੀ ਦਰਜਨ ਦੇ ਕਰੀਬ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਜ਼ਿਕਰਯੋਗ ਹੈ ਕਿ ਕੁਝ ਲੋਕਾਂ ਵਲੋਂ ਪਹਿਲੀ ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਰਾਤ ਸਮੇਂ ਲੋਕਾਂ ਨੇ ਖੂਬ ਆਤਿਸ਼ਬਾਜ਼ੀ ਕੀਤੀ । ਇਸ ਦੌਰਾਨ ਸ਼ਹਿਰ ’ਚ ਕਲਿਆਣ ਸਿਨੇਮਾ ਨੇੜੇ, ਨਟਰਾਜ ਸਵੀਟਸ ਦੇ ਨੇੜੇ, ਸ਼ਾਲੂ ਫੋਟੋ ਸਟੂਡਿਓ (ਬੇਲਾ ਚੌਕ) ਅਤੇ ਹੋਰ ਕੁਝ ਥਾਵਾਂ 'ਤੇ ਆਤਿਸ਼ਬਾਜ਼ੀ ਕਾਰਨ ਅੱਗ ਲੱਗ ਗਈ, ਜਿੱਥੇ ਕੂੜੇ ਦੇ ਢੇਰ ਅਤੇ ਘਾਹ ਬੂਟੀ ਵਗੈਰਾ ਸੀ।
ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਗ ਪਟਾਕਿਆਂ ਆਦਿ ਕਾਰਨ ਲੱਗੀ ਪਰ ਸਥਾਨਕ ਲੋਕਾਂ ਦੀ ਚੌਕਸੀ ਨਾਲ ਅੱਗ ਲੱਗਣ ਬਾਰੇ ਤੁਰੰਤ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ। ਅਗਜ਼ਨੀ ਦੀਆਂ ਘਟਨਾਵਾਂ ’ਚ ਕਿਸੇ ਵੀ ਪ੍ਰਕਾਰ ਦੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਦੀਵਾਲੀ ਦੇ ਤਿਉਹਾਰ ਮੌਕੇ ਨਵਾਂਸ਼ਹਿਰ 'ਚ ਪਟਾਕਿਆਂ ਕਾਰਨ 9 ਥਾਵਾਂ ’ਤੇ ਲੱਗੀ ਅੱਗ
NEXT STORY