ਭਵਾਨੀਗੜ੍ਹ (ਕਾਂਸਲ) : ਪੰਜਾਬ 'ਚ ਆਏ ਦਿਨ ਵਿਦੇਸ਼ ਭੇਜਣ ਦਾ ਨਾਂ 'ਤੇ ਲੱਖਾਂ ਰੁਪਏ ਠੱਗੇ ਜਾਂਦੇ ਹਨ। ਅਜਿਹਾ ਹੀ ਮਾਮਲਾ ਸੰਗਰੂਰ ਜ਼ਿਲ੍ਹਾ ਦੇ ਪਿੰਡ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਜ਼ਿਲ੍ਹਾ ਪੁਲਸ ਮੁਖੀ ਦੀਆਂ ਹਦਾਇਤਾਂ ਉਪਰ ਸਥਾਨਕ ਪੁਲਸ ਨੇ ਵਿਦੇਸ਼ ’ਚ ਰਹਿੰਦੀ ਇਕ ਕੁੜੀ ਦੇ ਪਿਤਾ ਵੱਲੋਂ ਕਥਿਤ ਤੌਰ ’ਤੇ ਇਕ ਵਿਅਕਤੀ ਦੇ ਭਾਣਜੇ ਨਾਲ ਆਪਣੀ ਕੁੜੀ ਦਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 26 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਇਹ ਵੀ ਪੜ੍ਹੋ- ਡੀ.ਜੀ.ਪੀ ਪੰਜਾਬ ਦੇ ਸਖ਼ਤ ਬਿਆਨ, ਪੰਜਾਬ ਪੁਲਸ ਨੇ ਅੱਤਵਾਦ ਖ਼ਤਮ ਕਰ ਦਿੱਤਾ, ਗੈਂਗਸਟਰ ਕੀ ਚੀਜ਼ ਹਨ
ਪ੍ਰਾਪਤ ਜਾਣਕਾਰੀ ਅਨੁਸਾਰ ਮਨੀਸ਼ ਕੁਮਾਰ ਵਾਸੀ ਪ੍ਰੀਤ ਕਾਲੋਨੀ ਭਵਾਨੀਗੜ੍ਹ ਨੇ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਕੀਤੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਬਲਰਾਜ ਸਿੰਘ ਵਾਸੀ ਕਪਿਆਲ ਕਾਲੋਨੀ ਭਵਾਨੀਗੜ੍ਹ ਵੱਲੋਂ ਕਥਿਤ ਤੌਰ ’ਤੇ ਆਪਣੀ ਵਿਦੇਸ਼ ’ਚ ਰਹਿੰਦੀ ਕੁੜੀ ਨਾਲ ਉਸ ਦੇ ਭਾਣਜੇ ਯੋਗੇਸ਼ ਬਾਂਸਲ ਦਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ 26 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਮਨੀਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਬਲਰਾਜ ਸਿੰਘ ਵਿਰੁੱਧ ਠੱਗੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸੰਗਰੂਰ 'ਚ ਖੁੱਲ੍ਹਾ ਪਹਿਲਾ ਜ਼ਿਲ੍ਹਾ ਮਹਿਲਾ ਪੁਲਸ ਸਟੇਸ਼ਨ, ਵਿਧਾਇਕਾ ਭਰਾਜ ਨੇ ਕੀਤਾ ਉਦਘਾਟਨ
NEXT STORY