ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਭਾਜਪਾ ਪੰਜਾਬ ਦੇ ਉਪ ਪ੍ਰਧਾਨ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਗੁਰਦੁਆਰਿਆਂ ’ਚ ਸਿਆਸੀ ਭਾਸ਼ਣ ’ਤੇ ਰੋਕ ਲਗਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਬਾਬਤ ਗੱਲਬਾਤ ਕਰਦਿਆਂ ਖੰਨਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਾਨਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿਆਸੀ ਭਾਸ਼ਣਾਂ ਦੀ ਕੋਈ ਤੁਕ ਨਹੀਂ ਬਣਦੀ ।
ਖੰਨਾ ਨੇ ਕਿਹਾ ਕਿ ਭੋਗਾਂ ਦੇ ਸਮਾਗਮਾਂ 'ਚ ਅਰਦਾਸ ਨਾਲੋਂ ਬੁਲਾਰਿਆਂ ਦੇ ਸਿਆਸੀ ਭਾਸ਼ਣ ਜਿਆਦਾ ਲੰਮੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭੋਗ ਸਮਾਗਮ 'ਚ ਹਰ ਕੋਈ ਦੁਖੀ ਪਰਿਵਾਰ ਦੇ ਦੁੱਖ ’ਚ ਸ਼ਾਮਲ ਹੋਣ ਆਉਂਦਾ ਹੈ ਨਾ ਕਿ ਕੋਈ ਸਿਆਸੀ ਭਾਸ਼ਣ ਸੁਣਨ ਇਸ ਲਈ ਇਨ੍ਹਾਂ ਭਾਸ਼ਣਾਂ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਦੀ ਮੰਗ ਵੱਲ ਧਿਆਨ ਦੇਣਗੇ।
ਸੰਗਰੂਰ ਦੇ ਝਾੜੋਂ ਪਿੰਡ ਦਾ ਵੱਡਾ ਫ਼ੈਸਲਾ, ਸੋਸ਼ਲ ਮੀਡੀਆ 'ਤੇ ਰੱਜ ਕੇ ਹੋ ਰਹੀ ਪੰਚਾਇਤ ਦੀ ਤਾਰੀਫ਼
NEXT STORY