ਮਹਿਲ ਕਲਾਂ (ਲਕਸ਼ਦੀਪ ਗਿੱਲ) : ਉੱਘੇ ਸਮਾਜ ਸੇਵੀ ਅਤੇ ਨੌਜਵਾਨ ਆਗੂ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ ਪਹਿਲਕਦਮੀ ਕਰਦਿਆਂ ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਬਾਬਾ ਸੂਬਾ ਸਿੰਘ ਜੀ ਦੀ ਯੋਗ ਤੇ ਗਤੀਸ਼ੀਲ ਅਗਵਾਈ ਹੇਠ ਚੱਲ ਰਹੇ ਨੇਤਰਹੀਣ ਅਨਾਥ ਆਸ਼ਰਮ ਚੰਦੂਆਣਾ ਸਾਹਿਬ ਦੇ 50 ਦੇ ਕਰੀਬ ਨੇਤਰਹੀਣ ਅੰਗਹੀਣ, ਅਨਾਥ ਬੱਚਿਆਂ ਅਤੇ ਗ੍ਰੰਥੀ ਸਿੰਘਾਂ ਆਦਿ ਲਈ ਸਰਦੀਆਂ ਦੇ ਸਰਦੀਆਂ ਦੇ ਮੌਸਮ ਵਿਚ ਠੰਡ ਦੇ ਪ੍ਰਕੋਪ ਤੋਂ ਬਚਾਉਣ ਲਈ ਬੂਟ ਵੰਡੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਚੰਦੂਆਣਾ ਸਾਹਿਬ ਅਨਾਥ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਨੇਤਰਹੀਨ ਹੋਣ ਦੇ ਬਾਵਜੂਦ ਵੀ ਕਰੀਬ ਤਿੰਨ ਦਰਜਨ ਨੇਤਰਹੀਣ, ਅੰਗਹੀਣ ਅਤੇ ਅਨਾਥ ਬੱਚਿਆਂ ਦੀ ਸੇਵਾ ਸੰਭਾਲ ਕਰ ਰਹੇ ਹਨ, ਜੋ ਆਪਣੇ ਆਪ ਵਿਚ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਨੇਤਰਹੀਣਾਂ ਲਈ ਰਿਹਾਇਸ਼, ਸਾਂਭ ਸੰਭਾਲ, ਸਕੂਲੀ ਪੜ੍ਹਾਈ, ਕੰਪਿਊਟਰ,ਹਾਰਮੋਨੀਅਮ ਤੇ ਤਬਲੇ ਦੀ ਸਿਖਲਾਈ ਪ੍ਰਾਪਤ ਨੇਤਰਹੀਣ ਬੱਚਿਆਂ ਨੂੰ ਮਿਲ ਕੇ ਮਨ ਨੂੰ ਬੜਾ ਹੀ ਸਕੂਨ ਮਿਲਿਆ ਹੈ।
26 ਨਵੰਬਰ ਨੂੰ ਚੰਡੀਗੜ੍ਹ ਰਵਾਨਾ ਹੋਵੇਗਾ ਸੈਂਕੜੇ ਕਿਸਾਨਾਂ ਦਾ ਕਾਫ਼ਲਾ : ਜਗਰਾਜ ਹਰਦਾਸਪੁਰਾ
NEXT STORY