ਸੰਗਰੂਰ (ਸਿੰਗਲਾ) : ਸੰਗਰੂਰ ਸ਼ਹਿਰ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਸ਼ਹਿਰ ’ਚ ਕਿਸੇ ਵਿਅਕਤੀ ਵੱਲੋਂ ਗਊ ਹੱਤਿਆ ਕਰਨ ਦਾ ਮਾਮਲਾ ਲੋਕਾਂ ਅਤੇ ਪੁਲਸ ਪ੍ਰਸ਼ਾਸਨ ਦੇ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਗਊ ਹੱਤਿਆ ਦੀ ਖਬਰ ਜਦੋਂ ਹਿੰਦੂ ਸੰਗਠਨਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੂੰ ਲੱਗੀ ਉਹ ਘਟਨਾ ਸਥਾਨ ’ਤੇ ਪਹੁੰਚ ਗਏ। ਜਿੱਥੇ ਇਕ ਗਊ ਦਾ ਕਤਲ ਕਰ ਕੇ ਉਸਦਾ ਸਿਰ ਕੱਟਿਆ ਗਿਆ ਸੀ ਅਤੇ ਉਸ ’ਚੋਂ ਮਾਸ ਕੱਢਿਆ ਹੋਇਆ ਸੀ।
ਇਹ ਵੀ ਪੜ੍ਹੋ- ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਥਾਣੇ ਪਹੁੰਚਿਆ ਪਤੀ, ਫਿਰ ਜੋ ਹੋਇਆ ਸੁਣ ਰਹਿ ਜਾਓਗੇ ਹੈਰਾਨ

ਇਸ ਮਾਮਲੇ ਸਬੰਧੀ ਥਾਣਾ ਸਿਟੀ ਅੱਗੇ ਵੱਖ-ਵੱਖ ਹਿੰਦੂ ਸੰਗਠਨਾਂ, ਬਜਰੰਗ ਦਲ, ਗਊ ਰਕਸ਼ਾ ਦਲ, ਸਮਾਜ ਸੇਵੀ ਵੱਖ-ਵੱਖ ਆਗੂਆਂ, ਭਾਜਪਾ ਦੇ ਆਗੂਆਂ ਸਮੇਤ ਵੱਖ-ਵੱਖ ਇਨਸਾਫ਼ ਪਸੰਦ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਸੰਗਰੂਰ ਪੁਲਸ ਵੱਲੋਂ ਦੋ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- CM ਮਾਨ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮਸਲਿਆਂ 'ਤੇ ਹੋਈ ਚਰਚਾ
ਨੋਟ-ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਦੀ ਪ੍ਰਾਂਜਲ ਬਣੀ ਨੀਟ ਟਾਪਰ, ਪਹਿਲਾ ਰੈਂਕ ਕੀਤਾ ਹਾਸਲ, ਜਾਣੋ ਸੰਘਰਸ਼ ਤੋਂ ਮਿਸਾਲੀ ਸਫਲਤਾ ਦੇ ਸਫਰ ਬਾਰੇ
NEXT STORY