ਮਾਲੇਰਕੋਟਲਾ (ਜ਼ਹੂਰ) — ਸਰਕਾਰੀ ਕਾਲਜ ਦੇ ਕਾਮਰਸ ਤੇ ਅਰਥ ਸ਼ਾਸਤਰ ਵਿਭਾਗ ਨੇ ਸਾਂਝੇ ਤੌਰ 'ਤੇ 'ਕੈਰੀਅਰ ਗਾਈਡੈਂਸ ਐਂਡ ਜਾਬ ਐਵੀਨਿਊਜ਼ ਇਨ ਗੌਰਮਿੰਟ ਐਂਡ ਪ੍ਰਾਈਵੇਟ ਸੈਕਟਰ ਵਿਸ਼ੇ 'ਤੇ ਇਕ ਸੈਮੀਨਾਰ ਦਾ ਆਯੋਜਨ ਪਿੰ੍ਰ. ਮੁਹੰਮਦ ਜਮੀਲ ਦੀ ਅਗਵਾਈ ਹੇਠ ਕਰਵਾਇਆ। ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਮੁਹੰਮਦ ਸ਼ਕੀਲ, ਸਹਿਯੋਗੀ ਪ੍ਰੋ. ਕੰਚਨ, ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਅਲੋਕ ਸ਼ੁਕਲਾ ਦੀ ਦੇਖ-ਰੇਖ 'ਚ ਉਕਤ ਸੈਮੀਨਾਰ 'ਚ ਚੰਡੀਗੜ੍ਹ ਤੋਂ ਆਏ ਇੰਸਟੀਚਿਊਟ ਆਫ ਬੈਂਕਿੰਗ ਐਜੂਕੇਸ਼ਨ ਸਰਵਿਸਿਜ਼ ਪ੍ਰਾ. ਲਿਮ. ਦੇ ਡਾਇਰੈਕਟਰ ਡਾ. ਹਰੀ ਪ੍ਰਕਾਸ਼ ਨੇ ਵਿਦਿਆਰਥੀਆਂ ਨੂੰ ਮੌਜੂਦਾ ਸਮੇਂ 'ਚ ਵਿੱਦਿਆ ਦੇ ਖੇਤਰ 'ਚ ਇਨਫਰਮੇਸ਼ਨ ਟੈਕਨਾਲੋਜੀ ਦੇ ਹੋ ਰਹੇ ਪਸਾਰ 'ਤੇ ਨੌਕਰੀ ਲੈਣ ਲਈ ਮੁਕਾਬਲੇ ਦੇ ਇਮਤਿਹਾਨਾਂ ਤੇ ਉਨ੍ਹਾਂ 'ਚ ਪ੍ਰਵੇਸ਼ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਡਾ. ਹਰੀ ਪ੍ਰਕਾਸ਼ ਨੇ ਬੈਂਕਿੰਗ ਖੇਤਰ 'ਚ ਪ੍ਰਵੇਸ਼ ਲਈ ਵੱਖੋ ਵੱਖਰੇ ਬੈਂਕਾਂ ਦੁਆਰਾ ਲਈਆਂ ਜਾਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਕਿ ਕਲਰਕ ਦੀ ਅਸਾਮੀ ਤੇ ਪਰੋਬੇਸ਼ਨਰੀ ਅਫਸਰ ਦੀ ਸਿੱਧੀ ਭਰਤੀ ਆਦਿ ਅਤੇ ਉਨ੍ਹਾਂ ਦੀ ਤਿਆਰੀ ਬਾਰੇ ਬਹੁਤ ਹੀ ਜਾਣਕਾਰੀ ਤੇ ਪ੍ਰੇਰਨਾ ਭਰਪੂਰ ਲੈਕਚਰ ਦਿੱਤਾ। ਇਸ ਮੌਕੇ ਭੂਗੋਲ ਵਿਭਾਗ ਦੇ ਮੁਖੀ ਪ੍ਰੋ. ਬਲਵਿੰਦਰ ਸਿੰਘ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਟੀ. ਏ. ਖਾਨ, ਸੰਗੀਤ ਵਿਭਾਗ ਦੇ ਮੁਖੀ ਪ੍ਰੋ.ਅਨਿਲ ਭਾਰਤੀ ਤੋਂ ਇਲਾਵਾ ਪ੍ਰੋ. ਮੁਜਹਿਦ ਹਸਨ, ਪ੍ਰੋ.ਗੁਰਜਿੰਦਰ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਮੰਜੂ ਭਾਰਤੀ ਉਚੇਚੇ ਤੌਰ 'ਤੇ ਸਰੋਤਿਆਂ ਦੀ ਕਤਾਰ 'ਚ ਸ਼ਾਮਲ ਸਨ।
ਸਾਇੰਸ ਐਕਸਪ੍ਰੈੱਸ ਕਲਾਈਮੇਟ ਐਕਸ਼ਨ ਸਪੈਸ਼ਲ ਟਰੇਨ ਪੁੱਜੀ ਧੂਰੀ
NEXT STORY