ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਵਾਈ. ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਲਈ ਕ੍ਰਮਵਾਰ ਵਿੱਦਿਅਕ ਟੂਰ ਲਾਏ ਜਾ ਰਹੇ ਹਨ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪੀ. ਆਰ. ਓ. ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪਾਣੀ ਦੀ ਸਹਾਇਤਾ ਨਾਲ ਬਿਜਲੀ ਕਿਵੇਂ ਬਣਦੀ ਹੈ, ਸਬੰਧੀ ਵਿਦਿਆਰਥੀ ਕਿਤਾਬਾਂ ਰਾਹੀਂ ਸਹੀ ਢੰਗ ਨਾਲ ਨਹੀਂ ਸਮਝ ਪਾਉਂਦੇ, ਇਸ ਲਈ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਹਾਈਡਰੋ ਇਲੈਕਟਰੀਕਲ ਪਾਵਰ ਪਲਾਂਟ ਕਿਲਾ ਹਕੀਮਾਂ ਵਿਖੇ ਲਾਇਆ ਗਿਆ। ਟੂਰ ਦੌਰਾਨ ਪਲਾਂਟ ਇੰਚਾਰਜ ਅਮਨਦੀਪ ਸਿੰਘ, ਪਲਾਂਟ ਸਿਫ਼ਟ ਸੁਪਰਵਾਈਜ਼ਰ ਦਰਸ਼ਨ ਸਿੰਘ ਅਤੇ ਟੈਕਨੀਕਲ ਅਸਿਸਟੈਂਟ ਹਰਪ੍ਰੀਤ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਵੇਂ ਪਾਣੀ ਦੀ ਸਹਾਇਤਾ ਨਾਲ ਪ੍ਰਦੂਸ਼ਣ ਮੁਕਤ ਬਿਜਲੀ ਪੈਦਾ ਕੀਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਟਰਬਾਈਨ ਦੇ ਸਾਈਜ਼, ਉਹ ਕਿਵੇਂ ਕੰਮ ਕਰਦਾ ਹੈ ਤੇ ਕਿੰਨੀ ਬਿਜਲੀ ਪੈਦਾ ਕਰਦਾ ਹੈ, ਸਬੰਧੀ ਜਾਣਕਾਰੀ ਦਿੱਤੀ ਗਈ।
ਵਿਦਿਆਰਥੀਆਂ ਨੇ ਸਿੱਖਿਆ ਕਿ ਨਹਿਰ ਦਾ ਪਾਣੀ ਕਿਵੇਂ ਟਰਬਾਈਨ ਨੂੰ ਘੁੰਮਾਉਂਦਾ ਹੈ ਅਤੇ ਇਸ ਦੇ ਘੁੰਮਣ ਨਾਲ ਬਿਜਲੀ ਕਿਵੇਂ ਪੈਦਾ ਹੁੰਦੀ ਹੈ? ਉਥੋਂ ਦੇ ਉਪਕਰਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਂਦਾ ਹੈ। ਇਸ ਸਮੇਂ ਵਿਦਿਆਰਥੀਆਂ ਨਾਲ ਸਾਇੰਸ ਅਧਿਆਪਕ ਵਿਮਲ ਤੇ ਲਵਨੀਤ ਮੌਜੂਦ ਸਨ। ਸਕੂਲ ਪ੍ਰਿੰਸੀਪਲ ਕੁਸੁਮ ਸ਼ਰਮਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਦੇ ਹਨ, ਇਸ ਲਈ ਇਸ ਤਰ੍ਹਾਂ ਦੇ ਵਿੱਦਿਅਕ ਟੂਰਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਸੀਵਰੇਜ ਸਮੱਸਿਆ ਨੂੰ ਲੈ ਕੇ ਫੁੱਟਿਆ ਵਾਰਡ ਵਾਸੀਅਾਂ ਦਾ ਗੁੱਸਾ
NEXT STORY