ਸੰਗਰੂਰ (ਰਜਿੰਦਰ, ਸ਼ਾਮ, ਗਰਗ)- ਬਰਨਾਲਾ-ਮਾਨਸਾ ਰੋਡ ਉਪਰ ਸਥਿਤ ਪਿੰਡ ਰੂਡ਼ੇਕੇ ਕਲਾਂ ਦੇ ਵਾਸੀਆਂ ਤੇ ਹੋਰ ਜਥੇਬੰਦੀਅਾਂ ਨੇ ਅੱਜ ਤੀਸਰੇ ਦਿਨ ਵੀ ਠੇਕਾ ਬੰਦ ਕਰਵਾਉਣ ਲਈ ਸੰਘਰਸ਼ ਨੂੰ ਜਾਰੀ ਰੱਖਿਆ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਮੋਹਨ ਸਿੰਘ ਰੂਡ਼ੇਕੇ ਕਲਾਂ , ਕਾਮਰੇਡ ਹਰਚਰਨ ਸਿੰਘ, ਸੁਖਵਿੰਦਰ ਸਿੰਘ ਪ੍ਰਧਾਨ ਬੀ. ਕੇ. ਯੂ. ਲੱਖੋਵਾਲ, ਕਾਮਰੇਡ ਗੁਰਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਇਹ ਜਗ੍ਹਾ ਪਿੰਡ ਦੀ ਮੇਨ ਜਗ੍ਹਾ ਹੈ, ਜਿਥੇ ਬੱਸ ਸਟੈਂਡ, ਹਸਪਤਾਲ, ਸਕੂਲ ਤੇ ਕਈ ਸੰਸਥਾਵਾਂ ਹਨ ਪਰ ਇਥੇ ਸ਼ਰਾਬ ਦੇ ਠੇਕੇਦਾਰ ਨੇ ਨਾਜਾਇਜ਼ ਤੌਰ ’ਤੇ ਕਬਜ਼ਾ ਕੀਤਾ ਹੈ। ਅੰਤ ’ਚ ਤਪਾ ਦੇ ਡੀ. ਐੱਸ. ਪੀ. ਤਪਾ ਨੇ ਪੁੱਜ ਕੇ ਸਥਿਤੀ ਨੂੰ ਸੰਭਾਲਿਆ ਤੇ ਠੇਕੇਦਾਰ ਕੋਲੋਂ ਮੁਆਫੀ ਮੰਗਵਾਈ ਤੇ ਪੰਜ ਦਿਨਾਂ ’ਚ ਠੇਕੇ ਨੂੰ ਪਿੰਡ ’ਚੋਂ ਬਾਹਰ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਨਾਜ਼ਮ ਸਿੰਘ ਨਾਜ਼ਾ ਕਲੱਬ ਆਗੂ, ਕਰਮ ਸਿੰਘ ਲੋਗਡ਼ੀ, ‘ਆਪ’ ਆਗੂ ਤੇਜਾ ਸਿੰਘ ਰੂਡ਼ੇਕੇ, ਤੇਜਾ ਸਿੰਘ ਪ੍ਰਧਾਨ, ਨਛੱਤਰ ਸਿੰਘ, ਜੱਟਾ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਜਗਜੀਤ ਸਿੰਘ, ਸ਼ਿੰਗਾਰਾ ਸਿੰਘ, ਸਾਧੂ ਸਿੰਘ, ਮੇਜਰ ਸਿੰਘ, ਜੈ ਪਾਲ ਸਿੰਘ, ਮਿੱਠੂ ਸਿੰਘ, ਗੁਰਪ੍ਰੀਤ ਸਿੰਘ ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।
ਬੱਚਿਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਹਰ ਖੇਤਰ ’ਚ ਮੱਲਾਂ ਮਾਰਨ ਲਈ ਕੀਤਾ ਪ੍ਰੇਰਿਤ
NEXT STORY