ਸੰਗਰੂਰ (ਰਾਕੇਸ਼)- ਇਕ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਅਕਾਲੀ-ਭਾਜਪਾ ਸਰਕਾਰ ਨਾਲੋਂ ਵੱਧ ਸਹੁੂਲਤਾਂ ਦੇਣ ਦੇ ਵਾਅਦੇ ਕਰਦੀ ਹੈ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਹੂਲਤਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਨ, ਉਹ ਵੀ ਬੰਦ ਕਰ ਦਿੱਤੀਆਂ ਹਨ। ਪਿਛਲੇ ਦੋ ਸਾਲਾਂ ਤੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਰਦ ਰੁੱਤ ਦੀਆਂ ਵਰਦੀਆਂ ਦੀ ਉਡੀਕ ਬਡ਼ੀ ਬੇਸਬਰੀ ਨਾਲ ਕਰ ਰਹੇ ਹਨ। ਸਰਕਾਰੀ ਸਕੂਲਾਂ ਦੇ ਕਿਨ੍ਹਾਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਨ ਵਰਦੀਆਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਰਾਜ ’ਚ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਦੀਆਂ ਸਾਰੇ ਵਿਦਿਆਰਥੀਅਾਂ ਨੂੰ ਸਰਦ ਰੁੱਤ ਦੀਆਂ ਵਰਦੀਆਂ ਦਿੱਤੀਆਂ ਜਾਂਦੀਆਂ ਸਨ ਪਰ ਜਦੋਂ ਦੀ ਕੈਪਟਨ ਸਰਕਾਰ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਹੈ, ਉਸ ਸਮੇਂ ਤੋਂ ਭਦੌਡ਼ ਦੇ ਦੋਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੀਆਂ ਅਤੇ ਲਡ਼ਕੇ ਕਿਸੇ ਵੀ ਵਿਦਿਆਰਥੀ ਨੂੰ ਕੋਈ ਵੀ ਸਰਦ ਰੁੱਤ ਦੀ ਵਰਦੀ ਲਈ ਪੈਸੇ ਨਹੀਂ ਮਿਲੇ, ਜਿਸ ਕਾਰਨ ਗਰੀਬ ਮਾਪਿਆਂ ਦੇ ਬੱਚੇ ਸਰਦੀ ’ਚ ਠੁਰ-ਠੁਰ ਕਰ ਰਹੇ ਹਨ। ਕਿੰਨੇ ਹਨ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੇ ਭਦੌਡ਼ ਵਿਖੇ ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ 358 ਵਿਦਿਆਰਥੀ ਪਡ਼੍ਹਾਈ ਕਰ ਰਹੇ ਹਨ, ਜਿਨ੍ਹਾਂ ਲਈ ਕੋਈ ਸਰਦ ਰੁੱਤ ਦੀ ਵਰਦੀ ਨਹੀਂ ਆਈ।
ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੀਆਂ ਭਦੌਡ਼ ਵਿਖੇ 400 ਦੇ ਕਰੀਬ ਲਡ਼ਕੀਆਂ ਪਡ਼੍ਹਾਈ ਕਰ ਰਹੀਆਂ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਰਾਜ ਵਿਚ ਸਾਰੀਆਂ ਵਿਦਿਆਰਥਣਾਂ ਨੂੰ ਵਰਦੀਆਂ ਮਿਲਦੀਆਂ ਸਨ ਪਰ ਹੁਣ ਪਿਛਲੇ ਦੋ ਸਾਲਾਂ ਤੋਂ ਵਰਦੀਆਂ ਦੀ ਉਡੀਕ ਕਰ ਰਹੀਆਂ ਹਨ। ਵਰਦੀਆਂ ਲਈ ਕਿੰਨੇ ਦਿੱਤੇ ਜਾਂਦੇ ਸਨ ਪੈਸੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆਂ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਰਦ ਰੁੱਤ ਦੀ ਵਰਦੀ ਲਈ 400 ਰੁਪਏ ਪ੍ਰਤੀ ਵਿਦਿਆਰਥੀ ਦਿੱਤਾ ਜਾਂਦਾ ਸੀ, ਜਿਸ ’ਚ ਵਿਦਿਆਰਥੀਆਂ ਲਈ ਕੋਟੀ, ਪੈਂਟ-ਸ਼ਰਟ, ਬੂਟ-ਜੁਰਾਬਾਂ ਲੈਣ ਲਈ ਦਿੱਤੇ ਜਾਂਦੇ ਸਨ ਜਦੋਂ ਕਿ ਵਿਦਿਆਰਥਣਾਂ ਲਈ ਦੁਪੱਟਾ, ਸਲਵਾਰ ਕਮੀਜ਼, ਬੂਟ, ਜੁਰਾਬਾਂ ਲਈ 400 ਰੁਪਏ ਪ੍ਰਤੀ ਵਿਦਿਆਰਥਣ ਦਿੱਤੇ ਜਾਂਦੇ ਸਨ ਪਰ ਪਿਛਲੇ ਦੋ ਸਾਲਾਂ ਤੋ ਕਿਸੇ ਵੀ ਵਿਦਿਆਰਥੀ, ਵਿਦਿਆਰਥਣ ਨੂੰ ਕੋਈ ਵੀ ਪੈਸਾ ਨਹੀਂ ਆਇਆ। ਕੀ ਕਹਿਣੈ ਡੀ. ਈ. ਓ. ਐਲੀਮੈਂਟਰੀ ਦਾਜਦੋਂ ਇਸ ਸਬੰਧੀ ਡੀ. ਈ. ਓ. ਐਲੀਮੈਂਟਰੀ ਮੁਕੇਸ਼ ਚੰਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਲਿਖਤੀ ਰੂਪ ’ਚ ਭੇਜ ਚੁੱਕੇ ਹਾਂ ਕਿ ਸਰਦ ਰੁੱਤ ਆ ਗਈ ਹੈ ਵਿਦਿਆਰਥੀਆਂ ਦੀਆਂ ਵਰਦੀਆਂ ਭੇਜੋ ਪਰ ਹੁਣ ਤੱਕ ਨਹੀਂ ਆਈਆਂ। ਉਨ੍ਹਾਂ ਕਿਹਾ ਕਿ ਅਸੀਂ ਫਿਰ ਤੋਂ ਰਿਮੇਡ ਭੇਜ ਦਿੰਦੇ ਹਾਂ।
ਲੋਡ਼ਵੰਦਾਂ ਨੂੰ ਸਾਮਾਨ ਵੰਡਿਅਾ
NEXT STORY