ਸੰਗਰੂਰ (ਵਰਿੰਦਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥੋਆ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ (ਸੰਗਰੂਰ) ਅਰੁਣ ਕੁਮਾਰ, ਪ੍ਰਿੰਸੀਪਲ ਬਲਵੰਤ ਸਿੰਘ ਦੇ ਨਿਰਦੇਸ਼ਾਂ ਤਹਿਤ ਕੌਮੀ ਸੇਵਾ ਯੋਜਨਾ ਇਕਾਈ ਪ੍ਰੋਗਰਾਮ ਅਫਸਰ ਸੰਜੀਵ ਸਿੰਗਲਾ ਦੀ ਅਗਵਾਈ ਹੇਠ ਇਕ ਰੋਜ਼ਾ ਐੱਨ. ਐੱਸ. ਐੱਸ. ਕੈਂਪ ਲਾਇਆ ਗਿਆ, ਜਿਸ ਦੌਰਾਨ 68 ਵਲੰਟੀਅਰਜ਼ ਨੇ ਗਰਾਊਂਡ ’ਚ ਮਿੱਟੀ ਪਾਉਣ, ਸਕੂਲ ਦੀ ਸਫਾਈ, ਦਰੱਖਤਾਂ ਨੂੰ ਸਫੈਦੀ ਕੀਤੀ। ਇਸ ਮੌਕੇ ਸਿੰਗਲਾ ਨੇ ਐੱਨ. ਐੱਸ. ਐੱਸ. ਦੀ ਮਹੱਤਤਾ, ਵਿਭਾਗ ਦੇ ਪ੍ਰੋਗਰਾਮਾਂ, ਸਰਦੀ ਦੀਆਂ ਛੁੱਟੀਆਂ ਦੌਰਾਨ 7 ਰੋਜ਼ਾ ਕੈਂਪ ਬਾਰੇ ਜਾਣਕਾਰੀ ਦਿੱਤੀ ਅਤੇ ਗੁਰਪ੍ਰੀਤ ਸਿੰਘ ਜਵੰਧਾ, ਰੇਨੂੰ ਸ਼ਰਮਾ, ਨਿਰਮਲ ਸਿੰਘ, ਪਰਮਜੀਤ ਕੌਰ ਨੇ ਯੋਗਦਾਨ ਪਾਇਆ। ਕੈਂਪ ’ਚ ਭਾਗ ਲੈਂਦੇ ਬੱਚੇ। (ਵਰਿੰਦਰ)
2 ਸਾਲਾਂ ਤੋਂ ਉਡੀਕ ਰਹੇ ਨੇ ਵਿਦਿਆਰਥੀ ਸਰਦ ਰੁੱਤ ਦੀਆਂ ਵਰਦੀਆਂ
NEXT STORY