ਸੰਗਰੂਰ (ਬਾਵਾ) – ਰੇਲਵੇ ਪੁਲਸ ਸੰਗਰੂਰ ਨੇ ਨਾਜਾਇਜ਼ ਸ਼ਰਾਬ ਰੱਖਣ ਦੇ ਦੋਸ਼ ’ਚੋਂ ਤਿੰਨ ਸਾਲਾਂ ਤੋਂ ਭਗੌਡ਼ੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੀ. ਓ. ਵਿੰਗ ਦੇ ਸਹਾਇਕ ਥਾਣੇਦਾਰ ਕਰਨੈਲ ਸਿੰਘ, ਹੌਲਦਾਰ ਹਰਨੇਕ ਸਿੰਘ ਅਤੇ ਹੌਲਦਾਰ ਹਰਬੰਸ ਸਿੰਘ ਦੀ ਟੀਮ ਨੇ 20 ਫਰਵਰੀ 2015 ਨੂੰ ਜੀ. ਆਰ. ਪੀ. ਥਾਣਾ ਸੰਗਰੂਰ ’ਚ ਜਸਵਿੰਦਰ ਸਿੰਘ ਹੈਪੀ ਵਾਸੀ ਧੂਰੀ ਵਿਰੁੱਧ ਅੈਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਸੀ ਜੋ ਮੁਕੱਦਮੇ ਸਮੇਂ ਤੋਂ ਹੀ ਭਗੌਡ਼ਾ ਚੱਲ ਰਿਹਾ ਸੀ। ਅੱਜ ਉਸ ਨੂੰ ਗ੍ਰਿਫਤਾਰ ਕਰ ਕੇ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਜਸਵਿੰਦਰ ਸਿੰਘ ਨੂੰ ਜੇਲ ਭੇਜ ਦਿੱਤਾ।
ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
NEXT STORY