ਭਵਾਨੀਗੜ੍ਹ(ਕਾਂਸਲ, ਵਿਕਾਸ) : ਨੇੜਲੇ ਪਿੰਡ ਘਰਾਚੋਂ ਵਿਖੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਜਾਣਕਾਰੀ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਗਾਠਾਂ ਦੀ ਦੁਕਾਨ ਕਰਦੇ ਨਾਗਰੇ ਪਿੰਡ ਦੇ ਇੱਕ ਨੌਜਵਾਨ ਨੇ ਕਿਸੇ ਵਿਅਕਤੀ ਨਾਲ ਪੈਸਿਆਂ ਦੇ ਲੈਣ-ਦੇਣ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨਹਿਰ ’ਚ ਛਾਲ ਮਾਰਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕੁਲਦੀਪ ਦਾਸ (26) ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਉਨ੍ਹਾਂ ਦਾ ਮੁੰਡਾ ਪਿਛਲੇ ਕਈ ਸਾਲਾਂ ਤੋਂ ਵਰਮਾ ਹਾਂਡਾ ਵਾਸੀ ਮੋਰਾਵਾਲੀ , ਸੁਨਾਮ ਦੀ ਦੁਕਾਨ 'ਤੇ ਕੰਮ ਕਰਦਾ ਸੀ। ਹੁਣ ਕੁਝ ਸਮਾਂ ਪਹਿਲਾਂ ਹੀ ਉਸ ਨੇ ਪਿੰਡ ਘਰਾਚੋਂ ਵਿਖੇ ਆਪਣੀ ਦੁਕਾਨ ਸ਼ੁਰੂ ਕੀਤੀ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਮੁੰਡੇ ਨੇ ਆਪਣੀ ਜ਼ਿੰਮੇਵਾਰੀ 'ਤੇ ਵਰਮਾ ਹਾਂਡਾ ਨੂੰ ਭਵਾਨੀਗੜ੍ਹ ਤੋਂ ਸਾਮਾਨ ਚੁਕਵਾਇਆ ਸੀ ਪਰ ਆਪਣਾ ਕੰਮ ਕਰਵਾ ਕੇ ਵਰਮਾ ਨੇ ਉਸ ਦੇ ਮੁੰਡੇ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਕੁਝ ਇਸ ਤਰ੍ਹਾਂ ਮਨਾਈ ਦੋਸਤਾਂ ਨੇ ਜਨਮਦਿਨ ਦੀ ਪਾਰਟੀ, ਤਲਵਾਰ ਨਾਲ ਕੱਟਿਆ ਕੇਕ ਤੇ ਕੀਤੇ ਫਾਇਰ (ਵੀਡੀਓ)
ਪੈਸੇ ਨਾਲ ਮਿਲਣ 'ਤੇ ਕੁਲਦੀਪ ਸਿੰਘ ਮਾਨਸ਼ਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਗਿਆ। ਬੀਤੇ ਦਿਨੀਂ ਉਹ ਪਹਿਲਾਂ ਵਾਂਗ ਹੀ ਰੋਟੀ ਲੈ ਕੇ ਆਪਣੀ ਦੁਕਾਨ ਲਈ ਘਰੋਂ ਚੱਲ ਗਿਆ ਪਰ ਦੁਪਹਿਰ ਨੂੰ ਉਸ ਦੀ ਮੌਤ ਸੰਬੰਧੀ ਜਾਣਕਾਰੀ ਮਿਲੀ। ਇਸ ਤੋਂ ਇਲਾਵਾ ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ 'ਤੇ ਸਟੇਟਸ ਵੀ ਪਾਇਆ ਸੀ ਅਤੇ ਉਸ ਵਿੱਚ ਆਪਣੀ ਮੌਤ ਦਾ ਜ਼ਿੰਮੇਵਾਰ ਵਰਮਾ ਹਾਂਡਾ ਨੂੰ ਹੀ ਦੱਸਿਆ ਅਤੇ ਰੋਪੜ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸਥਾਨਕ ਪੁਲਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੇ ਜਾਂਚ ਮਗਰੋਂ 6 ਦਿਨਾਂ ਬਾਅਦ ਨੌਜਵਾਨ ਕੁਲਦੀਪ ਦੀ ਲਾਸ਼ ਨੂੰ ਰੋਪੜ ਨਹਿਰ ਤੋਂ ਬਰਾਮਦ ਹੋਈ। ਪਿਤਾ ਨੇ ਦੱਸਿਆ ਕਿ ਉਹ ਦਿਹਾੜੀਦਾਰ ਵਿਅਕਤੀ ਹੈ ਅਤੇ ਉਸ ਦੇ 2 ਮੁੰਡੇ ਸਨ, ਜਿਨ੍ਹਾਂ ਵਿੱਚੋਂ ਕੁਲਦੀਪ ਵੱਡਾ ਸੀ ਅਤੇ ਹਾਲੇ ਕੁਆਰਾ ਸੀ। ਸਥਾਨਕ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਵਰਮਾ ਹਾਂਡਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਦਿਓ ਜਵਾਬ।
ਮਜ਼ਦੂਰ ਜਥੇਬੰਦੀਆਂ ਨੇ ਕੀਤੀ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਅੱਗੇ 3 ਰੋਜ਼ਾ ਧਰਨੇ ਦੀ ਸ਼ੁਰੂਆਤ
NEXT STORY