ਇਸ ਸਮੇਂ ਭਾਰਤ ਲਈ ਪਾਕਿਸਤਾਨ ਤੋਂ ਵੀ ਵੱਡੀ ਚੁਣੌਤੀ ਚੀਨ ਵਲੋਂ ਮਿਲ ਰਹੀ ਹੈ। ਇਸ ਨੂੰ ਵੇਖਦੇ ਹੋਏ ਭਾਰਤ ਆਪਣੀ ਰੱਖਿਆ ਪ੍ਰਣਾਲੀ ’ਚ ਤਬਦੀਲੀ ਕਰ ਰਿਹਾ ਹੈ। ਇਸ ਲਈ ਮਿਜ਼ਾਈਲ, ਅਤਿਅੰਤ ਆਧੁਨਿਕ ਹਥਿਆਰ ਅਤੇ ਉਪਕਰਨਾਂ ਦੀ ਲੋੜ ਤਾਂ ਹੁੰਦੀ ਹੈ , ਨਾਲ ਹੀ ਸਟੈਲਥ ਹਵਾਈ ਜਹਾਜ਼ਾਂ ਦੀ ਲੋੜ ਵੀ ਹੈ।
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਭਾਰਤ ਆਪਣੀ ਪੰਜਵੀਂ ਜਨਰੇਸ਼ਨ ਦਾ ਸਟੈਲਥ ਲੜਾਕੂ ਹਵਾਈ ਜਹਾਜ਼ ਏ-6 ਬਣਾ ਰਿਹਾ ਹੈ ਪਰ ਇਸ ’ਚ ਤਕਨੀਕ, ਖੋਜ ਅਤੇ ਫਿਰ ਉਸ ਨੂੰ ਜ਼ਮੀਨੀ ਪੱਧਰ ’ਤੇ ਪੂਰਾ ਕਰਨ ਲਈ ਬਹੁਤ ਸਾਰਾ ਸਮਾਂ ਲੱਗੇਗਾ। ਨਾਲ ਹੀ ਅਜਿਹੀ ਤਕਨੀਕ ਨੂੰ ਖੁਦ ਵਿਕਸਿਤ ਕਰਨ ’ਚ 35 ਤੋਂ 40 ਅਰਬ ਅਮਰੀਕੀ ਡਾਲਰ ਦਾ ਖਰਚ ਆਉਂਦਾ ਹੈ। ਅਜਿਹੀ ਹਾਲਤ ’ਚ ਭਾਰਤ ਨੂੰ ਜਾਪਾਨ ਦਾ ਸਾਥ ਮਿਲਿਆ ਹੈ।
ਜਾਪਾਨ ਦੇ ਭਾਰਤ ਨਾਲ ਆਉਣ ਪਿੱਛੇ ਦੋ ਕਾਰਨ ਹਨ। ਪਹਿਲਾ ਭਾਰਤ ਤਕਨੀਕੀ ਪੱਖੋਂ ਇੰਨਾ ਵਿਕਸਿਤ ਹੋ ਚੁੱਕਾ ਹੈ ਕਿ ਉਹ ਦੇਸ਼ ’ਚ ਹੀ ਹਵਾਈ ਜਹਾਜ਼ ਬਣਾਉਣ ਦੀ ਸਮਰੱਥਾ ਰੱਖਦਾ ਹੈ। ਇੱਥੇ ਮੌਜੂਦ ਸਿਖਲਾਈ ਪ੍ਰਾਪਤ ਤਕਨੀਸ਼ੀਅਨ ਅਤੇ ਘੱਟ ਲਾਗਤ ’ਚ ਕਿਰਤੀ ਮੌਜੂਦ ਹਨ। ਦੂਜਾ ਕਾਰਨ ਇਸ ਤੋਂ ਬਹੁਤ ਵੱਡਾ ਹੈ। ਉਹ ਹੈ ਜਾਪਾਨ ਦਾ ਗੁਆਂਢੀ ਦੇਸ਼ ਚੀਨ ਜੋ ਉਸ ਦਾ ਸਭ ਤੋਂ ਵੱਡਾ ਅਤੇ ਸ਼ਾਇਦ ਇਕਲੌਤਾ ਦੁਸ਼ਮਣ ਹੈ। ਇਸ ਸਮੇਂ ਭਾਰਤ ਦਾ ਵੀ ਸਭ ਤੋਂ ਵੱਡਾ ਦੁਸ਼ਮਣ ਚੀਨ ਹੈ। ਚੀਨ ਦੀ ਹਮਲਾਵਰਤਾ ਅਤੇ ਪਸਾਰਵਾਦ ਕਾਰਨ ਦੋਵੇਂ ਦੇਸ਼ ਪਰੇਸ਼ਾਨ ਹਨ। ਚੀਨ ਨੇ ਦੋਹਾਂ ਦੇਸ਼ਾਂ ਦੀ ਜ਼ਮੀਨ ’ਤੇ ਆਪਣੀ ਨਜ਼ਰ ਰੱਖੀ ਹੋਈ ਹੈ।
ਅਜਿਹੀ ਹਾਲਤ ’ਚ ਦੋਵੇਂ ਦੇਸ਼ ਮਿਲ ਕੇ ਆਪਣੀ ਰੱਖਿਆਤਮਕ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਜਾਪਾਨ ਵੀ ਆਪਣੀ ਸੁਰੱਖਿਆ ਲਈ ਅਮਰੀਕਾ ’ਤੇ ਨਿਰਭਰ ਰਹਿਣ ਦੀ ਬਜਾਏ ਖੁਦ ਆਪਣੇ ਹਥਿਆਰ ਬਣਾਉਣਾ ਚਾਹੁੰਦਾ ਹੈ। ਜਾਪਾਨ ਨੇ ਉਕਤ ਲੜਾਕੂ ਹਵਾਈ ਜਹਾਜ਼ ਦੀ ਤਕਨੀਕ ’ਚ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਲਈ ਭਾਰਤ ’ਚ ਜਾਪਾਨ ਦੇ ਰਾਜਦੂਤ ਸਾਤੋਸ਼ੀ ਸੁਜ਼ੂਕੀ ਹੈ । ਇਕ ਬਿਆਨ ’ਚ ਕਿਹਾ ਕਿ ਜਾਪਾਨ ਭਾਰਤ ਨਾਲ ਉਸਦੀ ਸਵੈ-ਨਿਰਭਰ ਮੁਹਿਮ ਨਾਲ ਜੁੜਨਾ ਚਾਹੁੰਦਾ ਹੈ। ਉਹ ਭਾਰਤ ਨਾਲ ਮਿਲ ਕੇ ਹਥਿਆਰਾਂ ਦਾ ਡਿਜ਼ਾਈਨ, ਰਿਸਰਚ ਅਤੇ ਉਤਪਾਦਨ ਕਰਨ ਲਈ ਤਿਆਰ ਹੈ।
ਜਾਪਾਨ ਦਾ ਐੱਫ. -2 ਲੜਾਕੂ ਹਵਾਈ ਜਹਾਜ਼ ਅਗਲੇ 14-15 ਸਾਲਾਂ ’ਚ ਰਿਟਾਇਰ ਹੋਣ ਵਾਲਾ ਹੈ । ਇਸਦੀ ਥਾਂ ਜਾਪਾਨ ਪੰਜਵੀਂ ਸ਼੍ਰੇਣੀ ਦੇ ਹਵਾਈ ਜਹਾਜ਼ਾਂ ਨੂੰ ਤਿਆਰ ਕਰਨਾ ਚਾਹੁੰਦਾ ਹੈ। ਇਸ ਲਈ ਉਹ ਭਾਰਤ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਜਾਪਾਨ ਵੀ ਭਾਰਤ ਨਾਲ ਮਿਲ ਕੇ ਭਵਿੱਖ ਦੀ ਤਕਨੀਕ ’ਤੇ ਆਧਾਰਿਤ ਸਮੁੰਦਰੀ ਫੌਜ ਦੇ ਵੈਸੇਲ , ਜੰਗੀ ਬੇੜੇ ਅਤੇ ਪਣਡੂਬੀਆਂ ਵਿਕਸਿਤ ਕਰਨ ਲਈ ਵੀ ਤਿਆਰ ਹੈ।
ਅਸਲ ’ਚ ਜਾਪਾਨ ਦਾ ਗੁਆਂਢੀ ਦੇਸ਼ ਚੀਨ ਇਸ ਸਮੇਂ ਗਿਣਤੀ ਦੇ ਆਧਾਰ ’ਤੇ ਦੁਨੀਆ ਦੀ ਸਭ ਤੋਂ ਵੱਡੀ ਸਮੁੰਦਰੀ ਫੌਜ ਬਣਾ ਚੁੱਕਾ ਹੈ । ਇਸ ’ਚ 69 ਪਣਡੂਬੀਆਂ ਹਨ। ਉਸ ਕੋਲ ਤਿੰਨ ਏਅਰਕ੍ਰਾਫਟ ਕਰੀਅਰ ਹਨ। ਉਥੇ ਜਾਪਾਨ ਨੇ ਹੁਣ ਜਿਹੇ ਹੀ ਆਪਣੀ ਸੁਰੱਖਿਆ ਕਤਾਰ ਨੂੰ ਮਜ਼ਬੂਤ ਕੀਤਾ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਜਾਪਾਨ ਨੇ ਆਪਣਾ ਰੱਖਿਆ ਬਜਟ ਬਹੁਤ ਘੱਟ ਕਰ ਦਿੱਤਾ ਸੀ ਕਿਉਂਕਿ ਅਮਰੀਕਾ ਨੇ ਜਾਪਾਨ ਦੀ ਰੱਖਿਆ ਕਰਨ ਦੇ ਇਕ ਸ਼ਮਝੌਤੇ ’ਤੇ ਹਸਤਾਖਰ ਕੀਤੇ ਹਨ ਪਰ ਪਿਛਲੇ ਦਿਨੀਂ ਚੀਨ ਅਤੇ ਅਮਰੀਕਾ ’ਚ ਵਧਦੇ ਖਿਚੋਤਾਣ ਕਾਰਨ ਰੂਸ-ਯੂਕ੍ਰੇਨ ਜੰਗ ’ਚ ਸਾਰੀਆਂ ਪੱਛਮੀ ਤਾਕਤਾਂ ਦੇ ਭਰੋਸੇ ਦੇ ਬਾਵਜੂਦ ਰੂਸ ਨੇ ਯੂਕ੍ਰੇਨ ਨੂੰ ਬਰਬਾਦ ਕਰ ਦਿੱਤਾ।
ਜਾਪਾਨ ਚੀਨ ਦੇ ਹੱਥੋਂ ਆਪਣਾ ਉਹੋ ਜਿਹਾ ਹਾਲ ਨਹੀਂ ਦੇਖਣਾ ਚਾਹੁੰਦਾ, ਇਸ ਲਈ ਸਾਬਕਾ ਪ੍ਰਧਾਨ ਮੰਤਰੀ ਸ਼ਿੰਝੋ ਆਬੇ ਨੇ ਚੀਨ ਤੋਂ ਆਪਣੇ ਦੇਸ਼ ਨੂੰ ਖਤਰਾ ਦੇਖਦੇ ਹੋਏ ਜਾਪਾਨ ਦੇ ਸੰਵਿਧਾਨ ’ਚ ਸੋਧ ਕਰ ਕੇ ਜਾਪਾਨ ਦੇ ਰੱਖਿਆ ਬਜਟ ਨੂੰ ਵਧਾਇਆ ਸੀ। ਜਾਪਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਉਸੇ ਕੰਮ ਨੂੰ ਅੱਗੇ ਵਧਾ ਰਹੇ ਹਨ।
ਅੱਜ ਜੋ ਦੇਸ਼ ਇਕੱਠੇ ਪੰਜਵੀਂ ਅਤੇ ਛੇਵੀਂ ਸ਼੍ਰੇਣੀ ਦੇ ਹਵਾਈ ਜਹਾਜ਼ ਅਤੇ ਉਸ ਦੀ ਤਕਨੀਕ ਨੂੰ ਵਿਕਸਿਤ ਕਰਨਾ ਚਾਹੁੰਦੇ ਹਨ, ਉਸ ਦੇ ਪਿੱਛੇ ਕੁਝ ਦੇਸ਼ਾਂ ਲਈ ਚੀਨ ਇਕ ਖਤਰਾ ਹੈ। ਇਸ ਕਾਰਨ ਉਹ ਆਪਣੇ ਦੇਸ਼ ਦੀ ਸੁਰੱਖਿਆ ਵਿਵਸਥਾ ਨੂੰ ਚੌਕਸ ਰੱਖਣਾ ਚਾਹੁੰਦੇ ਹਨ। ਜਿਵੇਂ- ਜਿਵੇਂ ਭਾਰਤ ਦੀ ਦੁਨੀਆ ’ਚ ਸਥਿਤੀ ਮਜ਼ਬੂਤ ਹੋ ਰਹੀ ਹੈ, ਭਾਰਤ ਦੀ ਆਰਥਿਕ ਸ਼ਕਤੀ ਵਧ ਰਹੀ ਹੈ। ਉਸੇ ਤਰ੍ਹਾਂ ਪੱਛਮੀ ਅਤੇ ਵਿਕਸਿਤ ਦੇਸ਼ ਭਾਰਤ ਨਾਲ ਸਹਿਯੋਗ ਵਧਾਉਣ ਲਈ ਅੱਗੇ ਆ ਰਹੇ ਹਨ।
ਦੂਜੇ ਪਾਸੇ ਚੀਨ ਇਕਦਮ ਇਕੱਲਾ ਪੈਂਦਾ ਜਾ ਰਿਹਾ ਹੈ। ਇਸ ਸਮੇਂ ਚੀਨ ਨੇ ਰੂਸ ਦਾ ਪੱਲਾ ਫੜਿਆ ਹੋਇਆ ਹੈ। ਇਸ ਤੋਂ ਇਲਾਵਾ ਉਸ ਦੇ ਸਿਰਫ ਦੋ ਦੋਸਤ ਹਨ। ਇਕ ਪਾਕਿਸਤਾਨ ਅਤੇ ਦੂਜਾ ਤੁਰਕੀ। ਇਸ ਸਮੇਂ ਉਕਤ ਦੋਹਾਂ ਦੇਸ਼ਾਂ ਦੀ ਹਾਲਤ ਬਹੁਤ ਖਰਾਬ ਹੈ। ਆਪਣੀ ਖਰਾਬ ਹਾਲਤ ਕਾਰਨ ਚੀਨ ਕੁਝ ਵਧੇਰੇ ਹਮਲਾਵਰ ਵਿਖਾਈ ਦੇ ਰਿਹਾ ਹੈ। ਇਸ ਤੋਂ ਬਚਣ ਲਈ ਨਾ ਸਿਰਫ ਭਾਰਤ ਸਗੋਂ ਚੀਨ ਦੇ ਬਾਕੀ ਗੁਆਂਢੀ ਦੇਸ਼ ਵੀ ਆਪਸੀ ਸਹਿਯੋਗ ਕਰ ਰਹੇ ਹਨ ਤਾਂ ਜੋ ਜੇ ਚੀਨ ਹਮਲਾਵਰ ਰੁਖ ਅਪਣਾਏ ਅਤੇ ਕੌਮਾਂਤਰੀ ਸਰਹੱਦਾਂ ਨੂੰ ਇਕਪਾਸੜ ਬਦਲਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ।
ਪੰਜਾਬ ’ਚ ‘ਆਮਦਨੀ ਅਠੱਨੀ ਖਰਚਾ ਰੁਪਈਆ’ ਵਾਲੀਆਂ ਨੀਤੀਆਂ ਰਹੀਆਂ ਹਨ
NEXT STORY