ਨਵੀਂ ਮੁੰਬਈ- ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਉਸਦੀ ਟੀਮ ਨੂੰ ਰਾਜਸਥਾਨ ਰਾਇਲਜ਼ ਦੇ ਵਿਰੁੱਧ ਸ਼ਨੀਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਵਧੀਆ ਵਿਕਟ 'ਤੇ 194 ਦੌੜਾਂ ਦਾ ਟੀਚਾ ਹਾਸਲ ਕਰਨਾ ਚਾਹੀਦਾ ਸੀ। ਮੁੰਬਈ ਦੀ ਟੀਮ ਨੂੰ 23 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੌਰਾਨ ਜ਼ਖਮੀ ਸੀਨੀਅਰ ਬੱਲੇਬਾਜ਼ ਸੂਰਯਕੁਮਾਰ ਯਾਦਵ ਦੀ ਕਮੀ ਮਹਿਸੂਸ ਹੋਈ। ਰੋਹਿਤ ਨੇ ਹਾਲਾਂਕਿ ਕਿਹਾ ਕਿ ਜਦੋ ਤੱਕ ਇਹ ਬੱਲੇਬਾਜ਼ ਹੱਥ ਦੀ ਸੱਟ ਨਾਲ ਪੂਰੀ ਤਰ੍ਹਾਂ ਨਹੀਂ ਉੱਭਰ ਜਾਂਦਾ ਉਦੋ ਤੱਕ ਉਹ ਉਸ ਨੂੰ ਖੇਡਾ ਕੇ ਜ਼ੋਖਿਮ ਨਹੀਂ ਲੈਣਗੇ।
ਇਹ ਖ਼ਬਰ ਪੜ੍ਹੋ- MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
ਰੋਹਿਤ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਵਧੀਆ ਬੱਲੇਬਾਜ਼ੀ ਕਰਦੇ ਹੋਏ 193 ਦੌੜਾਂ ਬਣਾਈਆਂ। ਬਟਲਰ ਨੇ ਸ਼ਾਨਦਾਰ ਪਾਰੀ ਖੇਡੀ, ਅਸੀਂ ਉਸ ਨੂੰ ਆਊਟ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਮੈਨੂੰ ਲੱਗਦਾ ਹੈ ਕਿ ਇਸ ਪਿੱਚ 'ਤੇ 193 ਦੌੜਾਂ ਦੇ ਵਿਰੁੱਧ ਜਿੱਤ ਦਰਜ ਕੀਤੀ ਜਾਣੀ ਚਾਹੀਦੀ ਸੀ ਵਿਸ਼ੇਸ਼ਕਰ ਜਦੋ ਤੁਹਾਨੂੰ ਸੱਤ ਓਵਰਾਂ ਵਿਚ 70 ਦੌੜਾਂ ਦੀ ਜ਼ਰੂਰਤ ਹੋਵੇ ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਅਤੇ ਅਜੇ ਟੂਰਨਾਮੈਂਟ ਦਾ ਸ਼ੁਰੂਆਤੀ ਸਮਾਂ ਹੈ। ਅਸੀਂ ਸਿੱਖ ਸਕਦੇ ਹਾਂ। ਰੋਹਿਤ ਨੇ ਮੈਚ ਦੇ ਸਕਾਰਾਤਮਕ ਪਹਿਲੂਆਂ 'ਤੇ ਕਿਹਾ ਕਿ ਬੁਮਰਾਹ ਨੇ ਵਧੀਆ ਗੇਂਦਬਾਜ਼ੀ ਕੀਤੀ।
ਇਹ ਖ਼ਬਰ ਪੜ੍ਹੋ-ਬਟਲਰ ਨੇ ਬਣਾਇਆ IPL ਦਾ ਦੂਜਾ ਸਭ ਤੋਂ ਹੌਲੀ ਸੈਂਕੜਾ, ਸਚਿਨ-ਵਾਰਨਰ ਦੀ ਕੀਤੀ ਬਰਾਬਰੀ
ਮਿਲਸ ਨੇ ਵੀ ਅਤੇ ਤਿਲਕ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ਼ਾਨ ਦੀ ਬੱਲੇਬਾਜ਼ ਬਿਹਤਰੀਨ ਸੀ। ਮੈਨੂੰ ਲੱਗਦਾ ਹੈ ਕਿ ਅਜੇਕਰ ਇਨ੍ਹਾਂ ਦੋਵਾਂ ਵਿਚ ਕੋਈ ਆਖਰ ਤੱਕ ਬੱਲੇਬਾਜ਼ੀ ਕਰਦਾ ਤਾਂ ਅੰਤਰ ਪੈਦਾ ਹੁੰਦਾ। ਕਪਤਾਨ ਨੇ ਹਾਲਾਂਕਿ ਅਗਲੇ ਮੈਚ ਵਿਚ ਸੂਰਯਕੁਮਾਰ ਯਾਦਵ ਦੇ ਉਪਲੱਬਧ ਹੋਣ ਦੇ ਬਾਰੇ ਵਿਤ ਕੁਝ ਤੈਅ ਨਹੀਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਲਈ ਮਹੱਤਵਪੂਰਨ ਖਿਡਾਰੀ ਹੈ। ਫਿੱਟ ਹੋਣ 'ਤੇ ਉਹ ਸਿੱਧੇ ਟੀਮ ਵਿਚ ਆਉਣਗੇ ਪਰ ਅਸੀਂ ਚਾਹੁੰਦੇ ਹਾਂ ਕਿ ਉਹ ਉਂਗਲੀ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋਣ ਜਾਣ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
RSA v BAN : ਤੀਜੇ ਦਿਨ ਦੀ ਖੇਡ ਖਤਮ, ਦੱਖਣੀ ਅਫਰੀਕਾ ਦਾ ਸਕੋਰ 6/0
NEXT STORY