ਮੁੰਬਈ- ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਮੁੰਬਈ ਇੰਡੀਅਨਜ਼ ਦੇ ਵਿਰੁੱਧ ਸੈਂਕੜੇ ਵਾਲੀ ਪਾਰੀ ਖੇਡਦੇ ਹੋਏ ਆਈ. ਪੀ. ਐੱਲ. ਦਾ ਦੂਜਾ ਸਭ ਤੋਂ ਹੌਲੀ ਸੈਂਕੜਾ ਲਗਾਇਆ ਹੈ। ਬਟਲਰ ਨੇ 66 ਗੇਂਦਾਂ ਵਿਚ 11 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 100 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਆਈ. ਪੀ. ਐੱਲ. ਵਿਚ ਸਭ ਤੋਂ ਹੌਲੀ ਸੈਂਕੜਾ ਲਗਾਉਣ ਦੇ ਮਾਮਲੇ ਵਿਚ ਉਨ੍ਹਾਂ ਨੇ ਸਚਿਨ ਤੇਂਦੁਲਕਰ ਅਤੇ ਡੇਵਿਡ ਵਾਰਨਰ ਦੀ ਬਰਾਬਰੀ ਕੀਤੀ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਵੀ 66 ਗੇਂਦਾਂ 'ਤੇ ਸੈਂਕੜਾ ਲਗਾਇਆ ਹੈ।
ਇਹ ਖ਼ਬਰ ਪੜ੍ਹੋ- MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
ਆਈ. ਪੀ. ਐੱਲ. ਵਿਚ ਸਭ ਤੋਂ ਹੌਲੀ ਸੈਂਕੜਾ
67- ਮਨੀਸ਼ ਪਾਂਡੇ ਬਨਾਮ ਡੈਕਨ ਚਾਰਜਰਸ, 2009
66- ਜੋਸ ਬਟਲਰ ਬਨਾਮ ਮੁੰਬਈ ਇੰਡੀਅਨਜ਼, ਅੱਜ
66- ਸਚਿਨ ਤੇਂਦੁਲਕਰ ਬਨਾਮ ਕੋਚੀ ਟਸਕਰਸ ਕੇਰਲ, 2011
66- ਡੇਵਿਡ ਵਾਰਨਰ ਬਨਾਮ ਕੋਲਕਾਤਾ, 2010
64- ਪੀਟਰਸਨ ਬਨਾਮ ਡੇਕਨ ਚਾਰਜਰਸ- 2012
63- ਵਿਰਾਟ ਕੋਹਲੀ ਬਨਾਮ ਗੁਜਰਾਤ ਲਾਇਨਸ, 2016
63- ਰਾਹੁਲ ਬਨਾਮ ਮੁੰਬਈ, 2019
ਮੁੰਬਈ ਦੇ ਵਿਰੁੱਧ ਟਾਪ ਆਈ. ਪੀ. ਐੱਲ. ਔਸਤ
80.00 - ਜੋਸ ਬਟਲਰ*
66.10 - ਕੇ. ਐੱਲ. ਰਾਹੁਲ
47.82 - ਸ਼ਾਨ ਮਾਰਸ਼
44.07 - ਡੇਵਿਡ ਵਾਰਨਰ
43.61 - ਏ ਬੀ ਡਿਵੀਲੀਅਰਸ
ਆਈ. ਪੀ. ਐੱਲ. ਵਿਚ ਓਪਨਰ ਦੇ ਤੌਰ 'ਤੇ ਸਭ ਤੋਂ ਤੇਜ਼ 1500 ਦੌੜਾਂ ਬਣਾਉਣ ਵਾਲੇ ਬੱਲੇਬਾਜ਼
35: ਕ੍ਰਿਸ ਗੇਲ
36: ਵਿਰਾਟ ਕੋਹਲੀ
37: ਕੇ. ਐੱਲ. ਰਾਹੁਲ
39: ਜੋਸ ਬਟਲਰ*
41: ਮਾਈਕਲ ਹਸੀ
ਇਕ ਓਵਰ ਵਿਚ 25 ਜਾਂ ਜ਼ਿਆਦਾ ਦੌੜਾਂ (ਆਈ. ਪੀ. ਐੱਲ.)
ਗੇਲ- 7 ਵਾਰ
ਬਟਲਰ- 3 ਵਾਰ
ਹਾਰਦਿਕ- 3 ਵਾਰ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
NEXT STORY