ਮੈਲਬੋਰਨ- ਟੈਨਿਸ ਦਿੱਗਜ ਸੇਰੇਨਾ ਵਿਲੀਅਮਸ ਅਤੇ ਰੋਜਰ ਫੈਡਰਰ ਨੇ ਆਗਾਮੀ ਆਸਟਰੇਲੀਆਈ ਓਪਨ ’ਚ ਮੌਜੂਦ ਰਹਿਣਗੇ। ਦੁਨੀਆ ਦੀ ਨੰਬਰ ਇਕ ਐਸ਼ਲੇ ਬਾਰਟੀ ਅਤੇ ਅੱਠ ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਵੀ 8 ਤੋਂ 21 ਫਰਵਰੀ ਤੱਕ ਹੋਣ ਵਾਲੇ ਟੂਰਨਾਮੈਂਟ ’ਚ ਮੈਦਾਨ ’ਚ ਉਤਰਨਗੇ। ਫੈਡਰਰ ਨੂੰ ਗੋਡੇ ਦੀ ਸਰਜਰੀ ਤੋਂ ਬਾਅਦ ਫਿੱਟ ਹੋਣ ਲਈ ਬਹੁਤ ਸਮਾਂ ਲੱਗਣਾ ਸੀ ਪਰ ਫੈਡਰਰ ਨੇ ਦੁਬਈ ’ਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਮੈਲਬੋਰਨ ਪਾਰਕ ’ਚ ਸੇਰੇਨਾ ਨੇ 8ਵੇਂ ਆਸਟਰੇਲੀਅਨ ਓਪਨ ਦਾ ਤਾਜ ਜਿੱਤ ਕੇ ਮਾਰਗਰੇਟ ਕੋਰਟ ਦੇ 24 ਗ੍ਰੈਂਡ ਸਲੈਮ ਖਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ। ਹਾਲਾਂਕਿ ਇਸ ਬਾਰ ਦਾ ਗ੍ਰੈਂਡ ਸਲੈਮ ਪਿਛਲੇ ਸਾਲ ਦੇ ਮੁਕਾਬਲੇ ਥੋੜਾ ਅਲੱਗ ਹੋਵੇਗਾ। ਕਿਉਂਕਿ ਇੱਥੇ ਸੁਰੱਖਿਆ ਹੀ ਪਹਿਲੀ ਤਰਜੀਹ ਹੋਵੇਗੀ। ਸਾਡੇ ਕੋਲ ਇਕ ਬਹੁਤ ਹੀ ਸੁਰੱਖਿਅਤ ਅਤੇ ਖੁਸ਼ ਸਲੈਮ ਦਾ ਮੁਕਾਬਲਾ ਕਰਵਾਉਣ ਦਾ ਮੌਕਾ ਹੈ।
ਆਸਟਰੇਲੀਆਈ ਓਪਨ ਟੂਰਨਾਮੈਂਟ ਦੇ ਨਿਰਦੇਸ਼ਕ ¬ਕ੍ਰੇਗ ਟੀਲੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਸਾਲ ਦੇ ਜ਼ਿਆਦਾਤਰ ਸਮੇਂ ਤੋਂ ਖੁੰਝ ਗਏ ਹਾਂ। ਏ. ਓ. 2021 ਦੇ ਲਈ ਬਹੁਤ ਸ਼ਾਨਦਾਰ ਕਹਾਣੀਆਂ ਹਨ। ਸੇਰੇਨਾ ਆਪਣੇ 8 ਏ. ਓ. ਖਿਤਾਬ ਲਈ ਆ ਰਹੀ ਹੈ ਜਦਕਿ ਨੋਵਾਕ 9ਵੇਂ ਖਿਤਾਬ ਦੇ ਲਈ ਕੋਸ਼ਿਸ਼ ਕਰੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਖੇਡ ਸਿਤਾਰਿਆਂ ਨੇ ਦਿੱਤੀਆਂ ਫੈਂਸ ਨੂੰ ਕ੍ਰਿਸਮਿਸ ਦੀਆਂ ਵਧੀਆਂ, ਦੇਖੋ ਟਵੀਟ
NEXT STORY